ਸਟਾਵੇਂਗਰ (ਨਾਰਵੇ), (ਨਿਕਲੇਸ਼ ਜੈਨ)– ਨਾਰਵੇ ਗ੍ਰੈਂਡ ਮਾਸਟਰ ਸ਼ਤਰੰਜ 2023 ਦਾ ਖਿਤਾਬ ਯੂ. ਐੱਸ. ਏ. ਦੇ ਗ੍ਰੈਂਡ ਮਾਸਟਰ ਹਿਕਾਰੂ ਨਾਕਾਮੁਰਾ ਨੇ ਜਿੱਤ ਲਿਆ ਹੈ। ਆਖਰੀ ਰਾਊਂਡ ’ਚ ਉਸ ਨੇ ਹਮਵਤਨ ਫਬਿਆਨੋ ਕਰੂਆਨਾ ਨੂੰ ਹਰਾਉਂਦੇ ਹੋਏ 16.5 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪੂਰੇ ਟੂਰਨਾਮੈਂਟ ’ਚ ਸਭ ਤੋਂ ਅੱਗੇ ਚੱਲ ਰਿਹਾ ਕਰੂਆਨਾ 16 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਵੱਡੀ ਗੱਲ ਇਹ ਰਹੀ ਕਿ ਆਪਣੀ ਸ਼ਾਨਦਾਰ ਖੇਡ ਦੇ ਕਾਰਨ ਇਸ ਟੂਰਨਾਮੈਂਟ ਤੋਂ ਬਾਅਦ ਹੁਣ ਨਾਕਾਮੁਰਾ ਵਿਸ਼ਵ ਸ਼ਤਰੰਜ ਰੈਂਕਿੰਗ ’ਚ 2787 ਅੰਕਾਂ ਨਾਲ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ, ਉੱਥੇ ਹੀ ਕਰੂਆਨਾ ਵੀ ਆਪਣੀ ਰੇਟਿੰਗ ’ਚ 8 ਅੰਕ ਜੋੜਦੇ ਹੋਏ 2781 ਅੰਕਾਂ ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ।
ਭਾਰਤ ਦੇ ਡੀ. ਗੁਕੇਸ਼ ਨੇ ਆਖਰੀ ਰਾਊਂਡ ’ਚ ਯੂ. ਐੱਸ. ਏ. ਦੇ ਵੇਸਲੀ ਸੋ ਨਾਲ ਕਲਾਸੀਕਲ ਮੁਕਾਬਲ ਡਰਾਅ ਖੇਡਿਆ ਤੇ ਫਿਰ ਟਾਈਬ੍ਰੇਕ ’ਚ ਉਸ ਨੂੰ ਹਰਾਉਂਦੇ ਹੋਏ 14.5 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਗੁਕੇਸ਼ ਨੇ ਆਪਣੀ ਰੇਟਿੰਗ ’ਚ 8 ਅੰਕਾਂ ਦਾ ਵਾਧਾ ਕਰਦਿਆਂ ਕੁਲ 2744 ਲਾਈਵ ਰੇਟਿੰਗ ਹਾਸਲ ਕਰ ਲਈ ਹੈ ਤੇ ਹੁਣ ਉਹ ਵਿਸ਼ਵ ਦਾ 13ਵੇਂ ਨੰਬਰ ਦਾ ਖਿਡਾਰੀ ਬਣ ਗਿਆ ਹੈ। ਨਾਲ ਹੀ ਹੁਣ ਉਸਦਾ ਗੁਰੂ ਵਿਸ਼ਵਨਾਥਨ ਆਨੰਦ ਤੇ ਗੁਕੇਸ਼ ਵਿਚਾਲੇ ਸਿਰਫ 10 ਰੇਟਿੰਗ ਅੰਕਾਂ ਦਾ ਫਰਕ ਰਹਿ ਗਿਆ ਹੈ।
ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ CM ਭਗਵੰਤ ਮਾਨ ਨੇ ਦਿੱਤੀ ਵਧਾਈ
NEXT STORY