ਮਿਲਾਨ : ਅਮਰੀਕੀ ਟੈਨਿਸ ਖਿਡਾਰੀ ਬ੍ਰੈਂਡਨ ਨਕਾਸ਼ਿਮਾ ਨੇ ਸ਼ੁੱਕਰਵਾਰ ਨੂੰ ਬ੍ਰਿਟੇਨ ਦੇ ਤੀਜਾ ਦਰਜਾ ਪ੍ਰਾਪਤ ਜੈਕ ਡ੍ਰੇਪਰ ਨੂੰ 4-3 (6), 1-4, 4-2, 4-3(5) ਨਾਲ ਹਰਾ ਕੇ ਨੈਕਸਟ ਜੇਨ ਏਟੀਪੀ ਫਾਈਨਲਜ਼ 'ਚ ਪ੍ਰਵੇਸ਼ ਕੀਤਾ। ਹੁਣ ਫਾਈਨਲ 'ਚ ਉਸ ਦਾ ਸਾਹਮਣਾ ਚੈੱਕ ਗਣਰਾਜ ਦੀ ਖਿਡਾਰੀ ਜਿਰੀ ਲੇਹੇਕਾ ਨਾਲ ਹੋਵੇਗਾ। ਪਿਛਲੇ ਸਾਲ ਨਕਾਸ਼ਿਮਾ ਸੈਮੀਫਾਈਨਲ ਪੜਾਅ ਤੋਂ ਬਾਹਰ ਹੋ ਗਿਆ ਸੀ। ਸ਼ੁੱਕਰਵਾਰ ਨੂੰ ਹੋਏ ਪਹਿਲੇ ਮੈਚ 'ਚ ਪੰਜਵਾਂ ਦਰਜਾ ਪ੍ਰਾਪਤ ਲੇਹੇਕਾ ਨੇ ਡੋਮਿਨਿਕ ਸਟ੍ਰਿਕਰ ਨੂੰ 82 ਮਿੰਟ 'ਚ 4-1, 4-3 (4), 2-4, 4-1 ਨਾਲ ਹਰਾਇਆ।
ਫੀਫਾ ਵਿਸ਼ਵ ਕੱਪ : ਅਰਜਨਟੀਨਾ ਨੇ ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ
NEXT STORY