ਬੈਂਗਲੁਰੂ— ਭਾਰਤੀ ਮਹਿਲਾ ਹਾਕੀ ਟੀਮ ਦੀ ਮਿਡਫ਼ੀਲਡਰ ਨਮਿਤਾ ਟੋਪੋ ਨੇ ਕਿਹਾ ਕਿ ਟੀਮ ਚੋਣ ਨੂੰ ਲੈ ਕੇ ਓਲੰਪਿਕ ਕੋਰ ਗਰੁੱਪ ’ਚ ਕਾਫ਼ੀ ਉਤਸ਼ਾਹ ਹੈ ਤੇ ਨਾਲ ਹੀ ਥੋੜ੍ਹੀ ਘਬਰਾਹਟ ਵੀ ਹੈ। ਉਨ੍ਹਾਂ ਦੱਸਿਆ ਕਿ ਟੋਕੀਓ ਦੇ ਸਮੇਂ ਨੂੰ ਧਿਆਨ ’ਚ ਰੱਖ ਕੇ ਓਲੰਪਕ ਲਈ ਤਿਆਰੀ ਕੀਤੀ ਜਾ ਰਹੀ ਹੈ। ਟੋਕੀਓ ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ’ਚ ਹੁਣ 50 ਤੋਂ ਵੀ ਘੱਟ ਦਿਨਾਂ ਦਾ ਸਮਾਂ ਹੈ। ਅਜਿਹੇ ’ਚ ਭਾਰਤੀ ਮਹਿਲਾ ਓਲੰਪਿਕ ਕੋਰ ਸੰਭਾਵੀ ਸਮੂਹ ਦੇ ਮੈਂਬਰਾਂ ’ਚ ਕਾਫ਼ੀ ਉਤਸ਼ਾਹ ਹੈ।
ਟੀਮ ਫ਼ਿਲਹਾਲ ਇੱਥੇ ਭਾਰਤੀ ਖੇਡ ਅਥਾਰਿਟੀ (ਐੱਸ. ਏ. ਆਈ.) ਕੇਂਦਰ ’ਚ ਬਾਇਓ-ਬਬਲ ਦੇ ਅੰਦਰ ਅਭਿਆਸ ਕਰ ਰਹੀ ਹੈ। ਟੋਪੋ ਨੇ ਕਿਹਾ ਕਿ ਸਾਡੇ ਅਭਿਆਸ ਸੈਸ਼ਨਾਂ ਦੀ ਯੋਜਨਾ ਇੱਥੇ ਸਮੇਂ ਦੇ ਹਿਸਾਬ ਨਾਲ ਬਣਾਈ ਗਈ ਹੈ। ਓਲੰਪਿਕ ਮੈਚਾਂ ਲਈ ਜ਼ਰੂਰ ਲੈਅ ਹਾਸਲ ਕਰਨ ਲਈ ਅਸੀਂ ਕਾਫ਼ੀ ਮੁਕਾਬਲੇ ਖੇਡ ਰਹੇ ਹਾਂ। ਟੀਮ ਓਲੰਪਿਕ ਨੂੰ ਲੈ ਕੇ ਬਹੁਤ ਉਤਸ਼ਾਹਤ ਹੈ। ਅਸੀਂ ਕਿਸੇ ਬਾਹਰੀ ਚੀਜ਼ ਤੋਂ ਆਪਣੇ ਉਤਸ਼ਾਹ ਨੂੰ ਪ੍ਰਭਾਵਿਤ ਹੋਣ ਨਹੀਂ ਦੇ ਰਹੇ ਹਾਂ।
ਕਾਰਤਿਕ ਨੇ ਕੀਤੀ ਇਸ ਭਾਰਤੀ ਬੱਲੇਬਾਜ਼ ਦੀ ਤਾਰੀਫ਼, ਵਿਰੋਧੀ ਟੀਮ ’ਤੇ ਪ੍ਰਭਾਵ ਹੁੰਦੈ ਸਹਿਵਾਗ-ਗਿਲਕ੍ਰਿਸਟ ਵਰਗਾ
NEXT STORY