ਲੰਡਨ : ਹਾਕੀ ਇੰਡੀਆ ਨੇ ਮਿਡਲ ਲਾਈਨ ਖਿਡਾਰਨ ਨਮਿਤਾ ਟੋਪੋ ਨੂੰ ਦੇਸ਼ ਦੇ ਲਈ 150ਵਾਂ ਅੰਤਰਰਾਸ਼ਟਰੀ ਮੈਚ ਖੇਡਣ 'ਤੇ ਵਧਾਈ ਦਿੱਤੀ। ਟੋਪੋ ਨੇ ਇਹ ਉਪਲੱਬਧੀ ਅੱਜ ਵਿਸ਼ਵ ਕੱਪ 'ਚ ਭਾਰਤ ਦੇ ਇੰਗਲੈਂਡ ਖਿਲਾਫ ਮੈਚ ਦੌਰਾਨ ਪੂਰੀ ਕੀਤੀ। ਓਡੀਸ਼ਾ ਦੀ ਇਸ 23 ਸਾਲਾਂ ਖਿਡਾਰਨ ਨੇ 2012 'ਚ ਡਬਲਿਨ 'ਚ ਚੈਂਪੀਅਨਸ਼ਿਪ ਚੈਲੈਂਜ 'ਚ ਸੀਨੀਅਰ ਟੀਮ ਦੇ ਲਈ ਡੈਬਿਊ ਕੀਤਾ ਸੀ। ਹਾਕੀ ਇੰਡੀਆ ਦੇ ਜਰਨਲ ਸਕੱਤਰ ਮੋਹ ਮਦ ਮੁਸ਼ਤਾਕ ਅਹਿਮਦ ਨੇ ਕਿਹਾ, ਮੈਂ ਨਮਿਤਾ ਨੂੰ ਭਾਰਤ ਦੇ ਲਈ 150 ਮੈਚ ਖੇਡਣ 'ਤੇ ਵਧਾਈ ਦੇਣਾ ਚਾਹੁੰਗਾ। ਉਹ ਅਜਿਹੀ ਖਿਡਾਰਨ ਹੈ ਜੋ ਭਾਰਤ ਨੂੰ ਮਿਡਫੀਲਡ 'ਚ ਮਜ਼ਬੂਤੀ ਪ੍ਰਦਾਨ ਕਰਦੀ ਹੈ। ਉਹ ਟੀਮ ਨੂੰ ਡਿਫੈਂਸ ਹਾਲਾਤ 'ਚ ਤੇਜੀ ਨਾਲ ਹਮਲਾ ਕਰਨ 'ਚ ਮਦਦ ਕਰਦੀ ਹੈ।
ਨਮਿਤਾ ਉਸ ਟੀਮ ਦਾ ਹਿੱਸਾ ਹੈ ਜਿਸਨੇ 2013 'ਚ ਨਵੀਂ ਦਿੱਲੀ 'ਚ ਐੱਫ. ਆਈ. ਐੱਚ. ਵਿਸ਼ਵ ਲੀਗ ਰਾਊਂਡ ਦੋ 'ਚ ਸੋਨ ਤਮਗਾ ਆਪਣੇ ਨਾਂ ਕੀਤਾ ਸੀ। ਉਹ 2013 'ਚ ਹੀ ਤੀਜੀ ਏਸ਼ੀਆਈ ਚੈਂਪੀਅਨਸ਼ਿਪ ਟਰਾਫੀ 'ਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੀ ਮੈਂਬਰ ਸੀ। ਟੋਪੋ ਨੇ ਕਿਹਾ, ਮੈਨੂੰ 150 ਮੈਚਾਂ 'ਚ ਦੇਸ਼ ਦੀ ਅਗਵਾਈ ਕਰਨ ਦਾ ਮਾਣ ਹੈ। ਮੇਰੇ ਲਈ ਹਿ ਸਿਰਫ ਸ਼ੁਰੂਆਤ ਹੈ ਕਿਉਂਕਿ ਮੈਂ ਕਾਫੀ ਨੌਜਵਾਨ ਹਾਂ। ਮੈਂ ਦੇਸ਼ ਦੇ ਲਈ ਹੋਰ ਮੈਚ ਖੇਡਣਾ ਚਾਹੁੰਦੀ ਹਾਂ। ਉਨ੍ਹਾਂ ਕਿਹਾ, ਭਾਰਤ 'ਚ ਮਹਿਲਾ ਹਾਕੀ ਦੇ ਲਈ ਚੰਗਾ ਦੌਰ ਹੈ। ਸਾਡੇ ਲਈ ਚੰਗਾ ਪ੍ਰਦਰਸ਼ਨ ਕਰਨਾ ਅਤੇ ਟਰਾਫੀ ਜਿੱਤਦੇ ਰਹਿਣਾ ਜਰੂਰੀ ਹੈ ਤਾਕਿ ਪ੍ਰਸ਼ੰਸਕਾਂ ਨੂੰ ਟੀਮ 'ਤੇ ਮਾਣ ਹੋ ਸਕੇ।
ਜਲਦੀ ਹੀ ਆਈ. ਪੀ. ਐੱਲ. 'ਚ ਖੇਡੇਗੀ ਚੰਡੀਗੜ੍ਹ ਦੀ ਟੀਮ : ਸੰਜੇ ਟੰਡਨ
NEXT STORY