ਚੰਡੀਗੜ੍ਹ : ਯੂ. ਟੀ. ਕ੍ਰਿਕਟ ਐਸੋਸੀਏਸ਼ਨ ਨੂੰ ਕੁਝ ਹੀ ਦਿਨ ਵਿਚ ਮਾਨਤਾ ਮਿਲ ਜਾਵੇਗੀ ਅਤੇ ਜਲਦੀ ਹੀ ਚੰਡੀਗੜ੍ਹ ਦੀ ਆਪਣੀ ਰਣਜੀ ਟੀਮ ਹੋਵੇਗੀ। ਇਹ ਗੱਲ ਯੂ. ਟੀ. ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਸਟੇਟ ਪ੍ਰਧਾਨ ਸੰਜੇ ਟੰਡਨ ਨੇ 'ਵਿਸ਼ਵ ਕ੍ਰਿਕਟ ਕਿਤਾਬ' ਦੀ ਰਿਲੀਸਿੰਗ ਦੌਰਾਨ ਕਹੀ। ਉਨ੍ਹਾਂ ਕਿਹਾ ਕਿ, ਮਾਨਤਾ ਦੇ ਲਈ ਦਿੱਤੀ ਗਈ ਅਰਜੀ 'ਤੇ ਬੀ. ਸੀ. ਸੀ. ਆਈ. ਨੇ ਹਾਲ ਹੀ 'ਚ ਵਿਚਾਰ ਕਰ ਕੇ 12 ਜੁਲਾਈ ਨੂੰ ਆਪਣੀ ਆਫਿਸ਼ਿਅਲ ਵੈਬਸਾਈਟ 'ਤੇ ਅਪਲੋਡ ਕਰ ਦਿੱਤਾ ਹੈ। ਇਸਦੇ ਬਾਅਦ ਦੋ ਹਫਤੇ ਦਾ ਸਮਾਂ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਅਧਿਕਾਰੀ ਪਹਿਲਾਂ ਹੀ ਚੰਡੀਗੜ੍ਹ ਦਾ ਦੌਰਾ ਕਰ ਚੁੱਕੇ ਹਨ। ਬੀ. ਸੀ. ਸੀ. ਆਈ. ਨੇ ਹਾਲ ਹੀ 'ਚ ਬਿਹਾਰ, ਉਤਰਾਖੰਡ, ਪੁਡੁਚੇਰੀ ਅਤੇ ਨਾਰਥ ਈਸਟ ਨੂੰ ਮਾਨਤਾ ਦਿੱਤੀ ਹੈ। ਇਸਦੇ ਬਾਅਦ ਸਾਡੀ ਮੰਗ ਦਾ ਪੂਰਾ ਹੋਣਾ ਪੱਕਾ ਹੋ ਗਿਆ ਹੈ।
ਆਈ. ਪੀ. ਐੱਲ. 'ਚ ਜਲਦੀ ਖੇਡ ਸਕੇਗੀ ਚੰਡੀਗੜ੍ਹ ਦੀ ਟੀਮ
ਸੰਜੇ ਟੰਡਨ ਨੇ ਕਿਹਾ, ਬੀ. ਸੀ. ਸੀ. ਆਈ. ਦੋ ਵਲੋਂ ਚੰਡੀਗੜ੍ਹ ਨੂੰ ਮਾਨਤਾ ਮਿਲਣ ਦੇ ਬਾਅਦ ਅਗਲਾ ਕਦਮ ਚੰਡੀਗੜ੍ਹ ਦੀ ਟੀਮ ਦਾ ਆਈ. ਪੀ. ਐੱਲ. ਹਿੱਸਾ ਲੈਣਾ ਹੋਵੇਗਾ। ਉਨ੍ਹਾਂ ਕਿਹਾ ਕਿ, ਅਜੇ ਸ਼ਹਿਰ ਵਿਚ ਕ੍ਰਿਕਟ ਖਿਡਾਰੀ ਰਣਜੀ ਮੈਚ ਖੇਡਣ ਲਈ ਇੱਧਰ-ਉਧਰ ਭਟਕ ਰਹੇ ਹਨ। ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਵਲੋਂ 2-3 ਖਿਡਾਰੀਆਂ ਨੂੰ ਰਣਜੀ ਖੇਡਣ ਦਾ ਮੌਕਾ ਮਿਲਦਾ ਹੈ। ਇਸੇ ਤਰ੍ਹਾਂ ਆਈ. ਪੀ. ਐੱਲ. 'ਚ ਵੀ ਚੰਡੀਗੜ੍ਹ ਦੇ ਕੁਝ ਹੀ ਖਿਡਾਰੀ ਖੇਡ ਪਾ ਰਹੇ ਹਨ। ਅਜਿਹੇ 'ਚ ਜਿਵੇਂ ਹੀ ਬੀ. ਸੀ. ਸੀ. ਆਈ. ਵਲੋਂ ਮਾਨਤਾ ਦਾ ਐਲਾਨ ਹੋਵੇਗਾ ਉਂਝ ਹੀ ਆਈ. ਪੀ. ਐੱਲ. ਟੀਮ ਬਣਾਉਣ ਦੀ ਯੋਜਨਾ ਵੀ ਬਣਾਈ ਜਾਵੇਗੀ।
ਮਾਨਤਾ ਦੇ ਲਈ ਯੂ. ਟੀ. ਕ੍ਰਿਕਟ ਐਸੋਸੀਏਸ਼ਨ ਕੋਲ ਮਾਪਦੰਡ ਉਪਲਬਧ
ਯੂ. ਟੀ. ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ, ਯੂ. ਟੀ. ਦੀ ਮਾਨਤਾ ਨੂੰ ਲੈ ਕੇ ਬੀ. ਸੀ. ਸੀ. ਆਈ. ਨੂੰ 110 ਪੰਨਿਆ ਦਾ ਦੀ ਫਾਈਲ ਦਿੱਤੀ ਗਈ ਹੈ ਜਿਸ ਵਿਚ ਮਾਨਤਾ ਦੇ ਲਈ ਬੀ. ਸੀ. ਸੀ. ਆਈ. ਨੇ ਜੋ ਨਿਯਮ ਅਤੇ ਸ਼ਰਤ ਰੱਖੀ ਹੈ ਉਸਦੇ ਆਧਾਰ 'ਤੇ ਚੰਡੀਗੜ੍ਹ ਮਾਨਤਾ ਦਾ ਹੱਕਦਾਰ ਹੈ। ਸ਼ਹਿਰ ਵਿਚ ਤਕਰੀਬਨ 25 ਤੋਂ ਜ਼ਿਆਦਾ ਕ੍ਰਿਕਟ ਮੈਦਾਨ ਹਨ।
ਰਿਅਲ-ਮੈਡਿ੍ਰਿਡ ਦੇ ਗੋਲਕੀਪਰ ਸਰਜੀਓ ਨੇ ਕੀਤੀ ਗਰਲਫ੍ਰੈਂਡ ਪਿਲਰ ਰੂਬੀਆ ਨਾਲ ਮੰਗਣੀ
NEXT STORY