ਬ੍ਰਿਸਬੇਨ— ਯੂ.ਐੱਸ. ਓਪਨ 2018 ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਜਾਪਾਨ ਦੀ ਨਾਓਮੀ ਓਸਾਕਾ ਟੈਨਿਸ ਜਗਤ ਦੀ ਨਵੀਂ ਸਨਸਨੀ ਹੈ। ਯੂ.ਐੱਸ. ਓਪਨ ਦਾ ਖਿਤਾਬ ਉਨ੍ਹਾਂ ਨੇ 23 ਵਾਰ ਦੀ ਗ੍ਰੈਂਡ ਸਲੈਮ ਜਿੱਤ ਚੁੱਕੀ ਦਿੱਗਜ ਸੇਰੇਨਾ ਵਿਲੀਅਮਸ ਨੂੰ ਹਰਾ ਕੇ ਆਪਣੇ ਨਾਂ ਕੀਤਾ ਸੀ।
ਹੁਣ ਨਵੇਂ ਸਾਲ (2019) ਦੇ ਪਹਿਲੇ ਗ੍ਰੈਂਡ ਸਲੈਮ ਲਈ ਓਸਾਕਾ ਆਸਟਰੇਲੀਆ ਪਹੁੰਚ ਚੁੱਕੀ ਹੈ। ਆਸਟਰੇਲੀਆ ਓਪਨ ਸ਼ੁਰੂ ਹੋਣ 'ਚ ਅਜੇ ਕੁਝ ਸਮਾਂ ਬਾਕੀ ਹੈ। ਇਸ ਤੋਂ ਪਹਿਲਾਂ ਨਾਓਮੀ ਨੇ ਖੁਦ ਨੂੰ ਤਰੋਤਾਜ਼ਾ ਕਰਨ ਲਈ ਬ੍ਰਿਸਬੇਨ ਦੀ ਸੈਂਚੁਰੀ 'ਚ ਕੁਝ ਇਸ ਅੰਦਾਜ਼ 'ਚ ਸਮਾਂ ਬਿਤਾਇਆ।

ਬ੍ਰਿਸਬੇਨ ਦੀ ਲੋਨਪਾਈਨ ਕੋਆਲਾ ਸੈਂਚੁਰੀ 'ਚ ਕੰਗਾਰੂ ਨੂੰ ਕੁਝ ਖਿਲਾਉਂਦੀ ਹੋਈ ਨਾਓਮੀ ਓਸਾਕਾ।

ਇਹ ਸੈਂਚੁਰੀ ਓਕਾਲਾ ਪ੍ਰਜਾਤੀ ਦੇ ਭਾਲੂਆਂ ਲਈ ਮਸ਼ਹੂਰ ਹੈ। ਕੋਆਲਾ ਭਾਲੂ ਦੇ ਬੱਚੇ ਨਾਲ ਖੇਡਦੀ ਓਸਾਕਾ।

ਇਸ ਸੈਂਚੁਰੀ 'ਚ ਘੁੰਮਦੇ-ਘੁੰਮਦੇ ਜਦੋਂ ਓਸਾਕਾ ਦਾ ਸਾਹਮਣਾ ਇਸ ਅਜ਼ਗਰ ਨਾਲ ਹੋਇਆ, ਤਾਂ ਉਹ ਅਜਗਰ ਨਾਲ ਤਸਵੀਰ ਖਿਚਵਾਉਣ ਤੋਂ ਖੁਦ ਨੂੰ ਰੋਕ ਨਾ ਸਕੀ।

ਨਾਓਮੀ ਓਸਾਕਾ ਨੇ ਇਸ ਸਾਲ ਦਿੱਗਜ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੂੰ ਖਿਤਾਬੀ ਮੁਕਾਬਲੇ 'ਚ ਹਰਾ ਕੇ ਯੂ.ਐੱਸ. ਓਪਨ ਦਾ ਖਿਤਾਬ ਜਿੱਤਿਆ।
ਸਾਨੂੰ ਹਮੇਸ਼ਾ ਯਾਦ ਦਿਵਾਇਆ ਜਾਂਦਾ ਹੈ ਕਿ ਅਸੀਂ ਬੇਈਮਾਨੀ ਕੀਤੀ ਹੈ : ਜੋਂਸ
NEXT STORY