ਵੈਨਕੂਵਰ, (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲੀ ਜੀਵਾਂ ਦਾ ਗੈਰਕਾਨੂੰਨੀ ਸ਼ਿਕਾਰ ਦੇ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਮਗਰੋਂ ਮੈਪਲ ਰਿਡਜ ਦੇ ਇੱਕ ਵਿਅਕਤੀ ਨੂੰ ਅਦਾਲਤ ਵੱਲੋਂ 50 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਹੈ ਅਤੇ ਉਸ ’ਤੇ 10 ਸਾਲ ਲਈ ਕਿਸੇ ਵੀ ਕਿਸਮ ਦਾ ਸ਼ਿਕਾਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਬੀ.ਸੀ. ਕਨਜ਼ਰਵੇਸ਼ਨ ਅਫ਼ਸਰ ਸਰਵਿਸ ਅਨੁਸਾਰ ਦੋਸ਼ੀ ਵਿਅਕਤੀ ਨੇ ਖੁੱਲ੍ਹੇ ਸ਼ਿਕਾਰ ਮੌਸਮ ਤੋਂ ਬਾਹਰ ਜੰਗਲੀ ਜੀਵਾਂ ਨੂੰ ਮਾਰਨ ਅਤੇ ਰਹਾਇਸ਼ੀ ਇਲਾਕਿਆਂ ਦੇ ਨੇੜੇ ਹਥਿਆਰ ਚਲਾਉਣ ਦੇ ਦੋਸ਼ ਅਦਾਲਤ ਵਿੱਚ ਕਬੂਲ ਕਰ ਲਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਦੀਆਂ ਇਨਾ ਹਰਕਤਾਂ ਨਾਲ ਨਾ ਸਿਰਫ਼ ਜੰਗਲੀ ਜੀਵ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਹੋਈ, ਸਗੋਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਵੀ ਗੰਭੀਰ ਖਤਰਾ ਪੈਦਾ ਹੋਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਜੁਰਮਾਨੇ ਦੇ ਨਾਲ-ਨਾਲ ਲੰਬੇ ਸਮੇਂ ਲਈ ਸ਼ਿਕਾਰ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਓਲੰਪਿਕ ਸੁਪਨਿਆਂ ਵੱਲ ਵਧ ਰਹੇ ਪ੍ਰਾਈਮੇਰਾਨੋ, ਬੈਡਾਰਡ ਤੇ ਸੈਲੀਬ੍ਰੀਨੀ
NEXT STORY