ਮੈਲਬੋਰਨ— ਚੌਥਾ ਦਰਜਾ ਪ੍ਰਾਪਤ ਨਾਓਮੀ ਓਸਾਕਾ ਨੇ ਕੈਰੋਲਿਨਾ ਪਲਿਸਕੋਵਾ ਨੂੰ ਹਰਾ ਕੇ ਆਸਟਰੇਲੀਅਨ ਓਪਨ ਮਹਿਲਾ ਸਿੰਗਲ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਸ ਦਾ ਸਾਹਮਣਾ ਚੈੱਕ ਗਣਰਾਜ ਦੀ ਅੱਠਵਾਂ ਦਰਜਾ ਪ੍ਰਾਪਤ ਪੇਤਰਾ ਕਵਿਤੋਵਾ ਨਾਲ ਹੋਵੇਗਾ। ਜਾਪਾਨ ਦੀ 21 ਸਾਲਾ ਓਸਾਕਾ ਨੇ ਸਤਵਾਂ ਦਰਜਾ ਪ੍ਰਾਪਤ ਪਲਿਸਕੋਵਾ ਨੂੰ 6-2, 4-6, 6-4 ਨਾਲ ਹਰਾਇਆ।
ਉਹ ਲਗਾਤਾਰ ਦੂਜੇ ਗ੍ਰੈਂਡਸਲੈਮ ਫਾਈਨਲ 'ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਉਸ ਨੇ ਪਿਛਲੇ ਸਾਲ ਅਮਰੀਕੀ ਓਪਨ 'ਚ ਸੇਰੇਨਾ ਵਿਲੀਅਮਸ ਨੂੰ ਹਰਾਇਆ ਸੀ। ਓਸਾਕਾ ਜੇਕਰ ਖਿਤਾਬ ਜਿੱਤ ਲੈਂਦੀ ਹੈ ਤਾਂ ਪਿਛਲੇ ਚਾਰ ਸਾਲਾਂ 'ਚ ਅਮਰੀਕੀ ਓਪਨ ਅਤੇ ਆਸਟਰੇਲੀਅਨ ਓਪਨ ਲਗਾਤਾਰ ਜਿੱਤਣ ਵਾਲੀ ਸੇਰੇਨਾ ਦੇ ਬਾਅਦ ਪਹਿਲੀ ਮਹਿਲਾ ਹੋਵੇਗੀ। ਅਜਿਹੇ 'ਚ ਉਹ ਵਿਸ਼ਵ ਰੈਂਕਿੰਗ 'ਚ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਪਛਾੜ ਕੇ ਨੰਬਰ ਵਨ ਵੀ ਹੋ ਜਾਵੇਗੀ। ਜਦਕਿ ਦੋ ਵਾਰ ਦੀ ਵਿੰਬਲਡਨ ਚੈਂਪੀਅਨ ਕਵੀਤੋਵਾ ਨੇ ਡੇਨੀਅਲੇ ਕੋਲਿੰਸ ਨੂੰ ਦੂਜੇ ਸੈਮੀਫਾਈਨਲ 'ਚ 7-6, 6-0 ਨਾਲ ਹਰਾਇਆ।
ਸਚਿਨ ਦਾ ਜਾਗਿਆ ਟੈਨਿਸ ਲਈ ਪ੍ਰੇਮ, ਟਵਿੱਟਰ 'ਤੇ ਸ਼ੇਅਰ ਕੀਤੀ ਤਸਵੀਰ
NEXT STORY