ਬੇਲਗ੍ਰੇਡ – ਨਰਸਿੰਘ ਯਾਦਵ ਦੀ ਡੋਪਿੰਗ ਦੇ ਕਾਰਣ 4 ਸਾਲ ਦੀ ਪਾਬੰਦੀ ਖਤਮ ਹੋਣ ਤੋਂ ਬਾਅਦ ਬਹੁਚਰਚਿਤ ਵਾਪਸੀ ਇੱਥੇ ਵਿਸ਼ਵ ਕੱਪ ਕੁਸ਼ਤੀ ਦੇ ਕੁਆਲੀਫਾਇੰਗ ਦੌਰ ਵਿਚ ਹਾਰ ਦੇ ਨਾਲ ਖਤਮ ਹੋ ਗਈ ਜਦਕਿ ਟੋਕੀਓ ਓਲੰਪਿਕ ਵਿਚ ਜਗ੍ਹਾ ਬਣ ਚੁੱਕੇ ਰਵੀ ਦਹੀਆ ਨੂੰ ਵੀ ਸ਼ੁਰੂ ਵਿਚ ਹੀ ਬਾਹਰ ਦਾ ਰਸਤਾ ਦੇਖਣਾ ਪਿਆ।
ਨਰਸਿੰਘ ਫ੍ਰੀ ਸਟਾਈਲ ਵਰਗ ਦੇ 74 ਕਿ. ਗ੍ਰਾ. ਵਰਗ ਵਿਚ ਉਤਰਿਆ ਸੀ, ਜਿਸ ਵਿਚ ਭਾਰਤ ਨੇ ਅਜੇ ਤਕ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਨਹੀਂ ਕੀਤਾ ਹੈ। ਨਰਸਿੰਘ ਤੇ ਰਵੀ ਦਾ ਰੇਪਚੇਜ਼ ਰਾਊਂਡ ਦਾ ਰਸਤਾ ਵੀ ਬੰਦ ਹੋ ਗਿਆ ਕਿਉਂਕਿ ਉਨ੍ਹਾਂ ਨੂੰ ਹਰਾਉਣ ਵਾਲੇ ਵਿਰੋਧੀ ਵੀ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੇ। ਇਸ ਵਿਚਾਲੇ ਨਵੀਨ ਕੁਮਾਰ 70 ਕਿ. ਗ੍ਰਾ. ਕੁਆਰਟਰ ਫਾਈਨਲ ’ਚ ਜਦਕਿ ਸੁਮਿਤ ਕੁਮਾਰ 125 ਕਿ. ਗ੍ਰਾ. ਕੁਆਲੀਫਿਕੇਸ਼ਨ ਵਿਚ ਹਾਰ ਗਏ।
ਮੁੱਕੇਬਾਜ਼ੀ ਵਿਸ਼ਵ ਕੱਪ ’ਚ ਭਾਰਤ ਦੇ 4 ਤਮਗੇ ਪੱਕੇ, ਦਲ ’ਚ ਪਾਜ਼ੇਟਿਵ ਮਾਮਲਾ ਵੀ ਮਿਲਿਆ
NEXT STORY