ਲਾਡਰਹਿਲ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਭਾਰਤ ਨੂੰ ਮਿਲੀ ਸੰਘਰਸ਼ਪੂਰਨ ਜਿੱਤ ਦੇ ਹੀਰੋ ਰਹੇ ਡੈਬਿਊ ਕਰਨ ਵਾਲੇ ਖਿਡਾਰੀ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦੀ ਸ਼ਲਾਘਾ ਕਰਦਿਆਂ ਉਸਦੀ ਪ੍ਰਤਿਭਾ ਨੂੰ ਆਸਾਧਾਰਨ ਦੱਸਿਆ ਹੈ। ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਅਮਰੀਕਾ ਦੇ ਲਾਡਰਹਿਲ ਵਿਚ ਪਹਿਲੇ ਟੀ-20 ਮੈਚ ਵਿਚ 4 ਵਿਕਟਾਂ ਨਾਲ ਸੰਘਰਸ਼ਪੂਰਨ ਜਿੱਤ ਦਰਜ ਕੀਤੀ ਸੀ, ਜਿਸ ਵਿਚ ਨਵਦੀਪ ਦੀ ਅਹਿਮ ਭੂਮਿਕਾ ਰਹੀ ਸੀ। ਵਿੰਡੀਜ਼ ਨੂੰ ਭਾਰਤ ਨੇ ਨਿਰਧਾਰਤ ਓਵਰਾਂ ਵਿਚ 9 ਵਿਕਟਾਂ 'ਤੇ ਸਿਰਫ 95 ਦੌੜਾਂ ਹੀ ਬਣਾਉਣ ਦਿੱਤੀਆਂ ਸਨ। ਹਾਲਾਂਕਿ ਆਸਾਨ ਟੀਚੇ ਦੇ ਸਾਹਮਣੇ ਖੁਦ ਵੀ ਉਸ ਨੇ 98 ਦੌੜਾਂ ਤਕ ਆਪਣੀਆਂ 6 ਵਿਕਟਾਂ ਗੁਆਈਆਂ। ਹਾਲਾਂਕਿ ਉਹ ਜਿੱਤ ਦਰਜ ਕਰਨ ਵਿਚ ਕਾਮਯਾਬ ਰਿਹਾ।

'ਮੈਨ ਆਫ ਦਿ ਮੈਚ' ਰਹੇ ਨਵਦੀਪ ਨੇ ਆਪਣੇ ਡੈਬਿਊ ਮੈਚ ਵਿਚ ਹੀ ਕਾਫੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ ਤੇ 17 ਦੌੜਾਂ 'ਤੇ 3 ਵਿਕਟਾਂ ਲਈਆਂ। ਮੈਚ ਤੋਂ ਬਾਅਦ ਕਪਤਾਨ ਨੇ ਕਿਹਾ, ''ਨਵਦੀਪ ਦੀ ਜ਼ਬਰਦਸਤ ਗੇਂਦਬਾਜ਼ੀ ਦੀ ਬਦੌਲਤ ਵਿੰਡੀਜ਼ ਨੂੰ ਭਾਰਤ ਨੇ ਸਸਤੇ ਵਿਚ ਰੋਕ ਦਿੱਤਾ। ਅਸੀਂ ਟੀਚੇ ਦਾ ਪਿੱਛਾ ਕਰਨ ਵਿਚ ਹਾਲਾਂਕਿ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਤੇ ਬੱਲੇ ਨਾਲ ਸਾਡੀ ਖੇਡ ਕਾਫੀ ਕਮਜ਼ੋਰ ਰਹੀ ਪਰ ਨਵਦੀਪ ਦੀ ਗੇਂਦਬਾਜ਼ੀ ਅਸਾਧਾਰਨ ਰਹੀ।''
ਜਦੋਂ ਭਾਰਤੀ ਟੀਮ ਦੀ ਕੈਪ ਮਿਲੀ ਤਾਂ ਵਿਸ਼ਵਾਸ ਹੀ ਨਹੀਂ ਹੋਇਆ : ਸੈਣੀ
NEXT STORY