ਬੈਂਗਲੁਰੂ— ਕੋਰੋਨਾ ਵਾਇਰਸ ਇਨਫ਼ੈਕਸ਼ਨ ਤੋਂ ਪੂਰੀ ਤਰ੍ਹਾਂ ਉੱਭਰਨ ਦੇ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਦੀ ਫ਼ਰੰਟ ਲਾਈਨ ਦੀ ਖਿਡਾਰੀ ਨਵਜੋਤ ਕੌਰ ਨੇ ਸੋਮਵਾਰ ਨੂੰ ਕਿਹਾ ਕਿ ਖ਼ਤਰਨਾਕ ਵਾਇਰਸ ਵੀ ਆਗਾਮੀ ਓਲੰਪਿਕ ’ਚ ਚੰਗਾ ਪ੍ਰਦਰਸ਼ਮਨ ਕਰਨ ਦੇ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਨਹੀਂ ਡਿਗਾ ਸਕਦਾ ਹੈ।
ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਸੁਸ਼ੀਲ ਕੁਮਾਰ ਦੇ ਹੱਥਾਂ ’ਚ ਛੱਤਰਸਾਲ ਸਟੇਡੀਅਮ ਦਾ ਕੰਟਰੋਲ, ਕੀਤਾ ਜਾਂਦਾ ਹੈ ਤੰਗ-ਪਰੇਸ਼ਾਨ
ਨਵਜੋਤ ਮਹਿਲਾ ਟੀਮ ਦੀ ਕਪਤਾਨ ਰਾਣੀ ਰਾਮਪਾਲ ਸਮੇਤ ਉਨ੍ਹਾਂ ਖਿਡਾਰੀਆਂ ’ਚ ਸ਼ਾਮਲ ਹੈ ਜੋ 10 ਦਿਨਾਂ ਦੇ ਬ੍ਰੇਕ ਦੇ ਬਾਅਦ ਰਾਸ਼ਟਰੀ ਕੈਂਪ ’ਚ ਵਾਪਸੀ ’ਤੇ ਕੋਵਿਡ-19 ਜਾਂਚ ’ਚ ਪਾਜ਼ੇਟਿਵ ਪਾਏ ਗਏ ਸਨ। ਸਾਰੇ ਖਿਡਾਰੀ 14 ਦਿਨਾਂ ਤਕ ਇਕਾਂਤਵਾਸ ’ਤੇ ਰਹਿਣ ਦੇ ਬਾਅਦ ਉਸ ਤੋਂ ਉੱਭਰ ਗਏ। ਨਵਜੋਤ ਨੇ ਕਿਹਾ, ‘‘ਜਦੋਂ ਅਸੀਂ ਸੁਣਿਆ ਕਿ ਕੋਵਿਡ-19 ਜਾਂਚ ’ਚ ਅਸੀਂ ਪਾਜ਼ੇਟਿਵ ਆਏ ਹਾਂ ਉਦੋਂ ਅਸੀਂ ਕਾਫ਼ੀ ਨਿਰਾਸ਼ ਹੋਏ। ਸਾਡੀ ਫ਼ਿਕਰ ਇਹ ਸੀ ਕਿ ਸਾਰੇ ਪ੍ਰੋਟੋਕਾਲ ਦੀ ਪਾਲਣਾ ਕਰਨ ਦੇ ਬਾਅਦ ਵੀ ਅਸੀਂ ਇਨਫ਼ੈਕਟਿਡ ਕਿਵੇਂ ਹੋ ਗਏ।’’ ਉਨ੍ਹਾਂ ਕਿਹਾ ਕਿ ਚੁਣੌਤੀਆਂ ਸਾਡੇ ਆਤਮਵਿਸ਼ਵਾਸ ਨੂੰ ਘੱਟ ਨਹੀਂ ਕਰ ਸਕਦੀਆਂ। ਸਾਨੂੰ ਆਪਣੇ ਟੀਚੇ ’ਤੇ ਧਿਆਨ ਕੇਂਦਰਤ ਰੱਖਣਾ ਹੈ ਤੇ ਇਸ ਮਾਮਲੇ ’ਚ ਸਾਰਿਆਂ ਦੀ ਇਹੋ ਸੋਚ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਾਗਪੁਰ ਦੇ ਮਸ਼ਹੂਰ ਸ਼ਤਰੰਜ ਕੋਚ ਉਮੇਸ਼ ਪਾਨਬੁਡੇ ਦਾ ਦਿਹਾਂਤ
NEXT STORY