ਸਪੋਰਟਸ ਡੈਸਕ— ਨੈਸ਼ਨਲ ਬਾਸਕੇਟਬਾਲ ਐਸੋਸੀਏਸ਼ਨ (ਐੱਨ. ਬੀ. ਏ) ਦੇ ਕਲੱਬ ਉਤਾਜ ਜੈਜ ਦੇ ਇਕ ਖਿਡਾਰੀ ਦੇ ਵਿਸ਼ਵਭਰ ’ਚ ਫੈਲ ਚੁੱਕੇ ਜਾਨਲੇਵਾ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੋਣ ਦੀ ਪੁਸ਼ਟੀ ਤੋਂ ਬਾਅਦ ਐੱਨ. ਬੀ. ਏ. ਨੇ ਇਸ ਸਾਲ ਹੋਣ ਵਾਲੇ ਸੈਸ਼ਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਐੱਨ. ਬੀ. ਏ. ਨੇ ਐਲਾਨ ਕਰਦੇ ਹੋਏ ਕਿਹਾ, ‘‘ਉਤਾਜ ਜੈਜ ਕਲੱਬ ਦੇ ਇਕ ਖਿਡਾਰੀ ਦੀ ਜਾਂਚ ਰਿਪੋਟਰ ਪਾਜ਼ੀਟਿਵ ਆਈ ਹੈ ਜਿਸ ਤੋਂ ਬਾਅਦ ਉਤਾਜ ਜੈਜ ਅਤੇ ਓਕਲਹੋਮਾ ਸਿਟੀ ਥੰਡਰ ਵਿਚਾਲੇ ਚੱਲ ਰਹੇ ਮੈਚ ਨੂੰ ਰੱਦ ਕਰ ਦਿੱਤਾ ਗਿਆ।
ਐੱਨ. ਬੀ. ਏ ਅੱਜ ਰਾਤ ਹੋਣ ਵਾਲੇ ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਅਗਲੀ ਸੂਚਨਾ ਤਕ ਖੇਡ ਨੂੰ ਮੁਅੱਤਲ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਵਰਲਡ ਦੇ 105 ਤੋਂ ਜ਼ਿਆਦਾ ਦੇਸ਼ਾਂ ’ਚ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਨ ਹੁਣ ਤਕ ਕਈ ਵੱਡੇ-ਛੋਟੇ ਟੂਰਨਾਮੈਂਟ ਰੱਦ ਜਾਂ ਫਿਰ ਮੁਲਤਵੀ ਕਰ ਦਿੱਤੇ ਹਨ।
ਰੋਡ ਸੇਫਟੀ ਵਰਲਡ ਸੀਰੀਜ਼ 'ਤੇ ਕੋਰੋਨਾ ਦੀ ਮਾਰ, ਬਿਨਾ ਦਰਸ਼ਕਾਂ ਤੋਂ ਹੋਣਗੇ ਬਾਕੀ ਮੈਚ
NEXT STORY