ਸਪੋਰਟਸ ਡੈਸਕ: ਆਈ.ਪੀ.ਐੱਲ. ਦੇ 14ਵੇਂ ਸੀਜ਼ਨ ਦੇ ਲਈ ਖਿਡਾਰੀਆਂ ਦੀ ਨੀਲਾਮੀ ਹੋ ਗਈ ਹੈ। ਇਸ ਨੀਲਾਮੀ ’ਚ ਕੁਝ ਖਿਡਾਰੀ ਆਪਣਾ ਅਸਰ ਨਹੀਂ ਪਾ ਸਕੇ ਪਰ ਕੁਝ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਆਪਣੀ ਟੀਮ ’ਚ ਲਿਆਉਣ ਲਈ ਫ੍ਰੈਂਚਾਇਜ਼ੀਆਂ ਨੂੰ ਸਖ਼ਤ ਮਿਹਨਤ ਕਰਨੀ ਪਈ। ਇਨ੍ਹਾਂ ਖਿਡਾਰੀਆਂ ਨੇ ਆਪਣੇ ਖੇਡ ਨਾਲ ਟੀਮ ਮਾਲਕਾਂ ’ਤੇ ਇਸ ਕਦਰ ਛਾਪ ਛੱਡੀ ਹੈ ਕਿ ਟੀਮਾਂ ਨੇ ਪੈਸਿਆਂ ਦੀ ਬਾਰਿਸ਼ ਕਰ ਦਿੱਤੀ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਨ੍ਹਾਂ ਖਿਡਾਰੀਆਂ ’ਤੇ ਹੋਈ ਪੈਸਿਆਂ ਦੀ ਬਾਰਿਸ਼...
ਕ੍ਰਿਸ ਮਾਰਿਸ

ਦੱਖਣੀ ਅਫਰੀਕਾ ਦਾ ਇਹ ਆਲਰਾਊਂਡਰ ਖਿਡਾਰੀ ਆਪਣੀ ਗੇਂਦਬਾਜ਼ੀ ਦੇ ਲਈ ਨਹੀਂ ਸਗੋਂ ਆਕਰਮਕ ਬੱਲੇਬਾਜ਼ੀ ਦੇ ਲਈ ਵੀ ਜਾਣਿਆ ਜਾਂਦਾ ਹੈ। ਮਾਰਿਸ ਟੀ20 ਕ੍ਰਿਕਟ ਇਤਿਹਾਸ ਦੇ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਰਾਜਸਥਾਨ ਰਾਇਲਸ ਦੀ ਟੀਮ ਨੇ ਮਾਰਿਸ ਨੂੰ 16.25 ਕਰੋੜ ਰੁਪਏ ’ਚ ਆਪਣੀ ਟੀਮ ’ਚ ਸ਼ਾਮਲ ਕੀਤਾ ਹੈ।
ਕਾਇਲ ਜੈਮੀਸਨ

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੇ ਆਪਣੀ ਗੇਂਦਬਾਜ਼ੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਕਾਇਲ ਜੈਮੀਸਨ ਨੂੰ ਆਰ.ਸੀ.ਬੀ. ਦੀ ਟੀਮ ਨੇ 15 ਕਰੋੜ ਰੁਪਏ ਦੇ ਕੇ ਆਪਣੀ ਟੀਮ ’ਚ ਸ਼ਾਮਲ ਕੀਤਾ ਹੈ।
ਗਲੇਨ ਮੈਕਸਵੇਲ

ਆਪਣੀ ਆਕਰਮਕ ਬੱਲੇਬਾਜ਼ੀ ਦੇ ਲਈ ਮਸ਼ਹੂਰ ਗਲੇਨ ਮੈਕਸਵੇਲ ’ਤੇ ਇਸ ਵਾਰ ਫਿਰ ਪੈਸਿਆਂ ਦੀ ਬਾਰਿਸ਼ ਹੋਈ ਹੈ। ਲਗਾਤਾਰ ਦੂਜੇ ਸੀਜ਼ਨ ’ਚ ਮੈਕਸਵੇਲ ਨੂੰ 10 ਕਰੋੜ ਤੋਂ ਜ਼ਿਆਦਾ ਦੀ ਰਕਮ ਮਿਲੀ। ਮੈਕਸਵੇਲ ਨੂੰ ਆਰ.ਸੀ.ਬੀ. ਦੀ ਟੀਮ ਨੇ 14.25 ਕਰੋੜ ਰੁਪਏ ਦੇ ਕੇ ਟੀਮ ’ਚ ਸ਼ਾਮਲ ਕੀਤਾ।
ਝਾਈ ਰਿਚਰਡਸਨ

ਭਾਰਤੀ ਟੀਮ ਦੇ ਖ਼ਿਲਾਫ਼ ਇਸ ਆਸਟ੍ਰੇਲੀਆ ਗੇਂਦਬਾਜ਼ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਝਾਈ ਰਿਚਰਡਸਨ ਆਪਣੀ ਤੇਜ਼ ਗੇਂਦਬਾਜ਼ੀ ਅਤੇ ਸਟੀਕ ਲਾਈਨ ਅਤੇ ਲੇਂਥ ਲਈ ਜਾਣੇ ਜਾਂਦੇ ਹਨ। ਰਿਚਰਡਸਨ ਨੂੰ ਪੰਜਾਬ ਦੀ ਟੀਮ ਨੇ 14 ਕਰੋੜ ਰੁਪਏ ਦੇ ਕੇ ਟੀਮ ’ਚ ਸ਼ਾਮਲ ਕੀਤਾ ਹੈ।
ਕੇ. ਗੌਤਮ

ਕ੍ਰਿਸ਼ਣਪਾ ਗੌਤਮ ਭਾਰਤੀ ਘਰੇਲੂ ਟੀ20 ਮੈਚਾਂ ’ਚ ਆਪਣੇ ਆਲਰਾਊਂਡਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਚੁੱਕੇ ਹਨ। ਉਹ ਗੇਂਦਬਾਜ਼ੀ ਦੇ ਨਾਲ ਬੱਲੇਬਾਜ਼ੀ ’ਚ ਵੀ ਯੋਗਦਾਨ ਦਿੰਦੇ ਰਹੇ। ਇਹ ਕਾਰਨ ਹੈ ਕਿ ਉਨ੍ਹਾਂ ਨੇ ਇਸ ਆਕਸ਼ਨ ’ਚ 9.25 ਕਰੋੜ ਰੁਪਏ ਦੇ ਕੇ ਚੇਨਈ ਨੇ ਆਪਣੀ ਟੀਮ ’ਚ ਸ਼ਾਮਲ ਕੀਤਾ।
ਮੇਰੇਡਿਥ

ਭਾਰਤੀ ਲੋਕਾਂ ਦੇ ਲਈ ਇਸ ਤੇਜ਼ ਗੇਂਦਬਾਜ਼ ਦਾ ਨਾਂ ਸ਼ਾਇਦ ਨਵਾਂ ਹੋਵੇ ਪਰ ਇਸ ਗੇਂਦਬਾਜ਼ ਨੇ ਬਿਗ ਬੈਸ਼ ਲੀਗ ’ਚ ਆਪਣੀ ਗੇਂਦਬਾਜ਼ੀ ਨਾਲ ਕਾਫ਼ੀ ਨਾਂ ਕਮਾਇਆ। ਇਹ ਕਾਰਨ ਹੈ ਕਿ ਪੰਜਾਬ ਦੀ ਟੀਮ ਨੇ ਇਸ ਗੇਂਦਬਾਜ਼ ਨੂੰ 8 ਕਰੋੜ ਰੁਪਏ ਦੇ ਕੇ ਆਪਣੀ ਟੀਮ ’ਚ ਸ਼ਾਮਲ ਕੀਤਾ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
IPL 2021 : ਮੁੰਬਈ ਅਤੇ ਬੰਗਲੁਰੂ ਦੇ ਵਿਚਕਾਰ ਖੇਡਿਆ ਜਾਵੇਗਾ ਪਹਿਲਾ ਮੈਚ, ਦੇਖੋ ਪੂਰਾ ਸ਼ਡਿਊਲ
NEXT STORY