ਨਵੀਂ ਦਿੱਲੀ— ਕ੍ਰਿਕਟ ਦੇ ਮੈਦਾਨ 'ਤੇ ਇਕ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਮਿਲੀ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਮੁੰਬਈ ਦੇ ਆਦਰਸ਼ ਕ੍ਰਿਕਟ ਕਲੱਬ ਦੇ ਗਰਾਊਂਡ 'ਤੇ ਦੇਸਾਈ ਤੇ ਜੁਨੀ ਡੋਮਬੀਵਲੀ ਦੇ ਵਿਚਾਲੇ ਮੈਚ ਦੌਰਾਨ ਇਕ ਟੀਮ ਦੇ ਵਿਰੋਧੀ ਗੇਂਦਬਾਜ਼ ਦੀ ਗਲਤੀ ਦੀ ਵਜ੍ਹਾਂ ਕਾਰਨ ਇਕ ਗੇਂਦ 'ਤੇ ਬਿਨ੍ਹਾਂ ਆਪਣੇ ਬੱਲੇਬਾਜ਼ਾਂ ਦੇ ਸ਼ਾਟ ਲਗਾਏ 6 ਦੌੜਾਂ ਬਣਾ ਦਿੱਤੀਆਂ।
ਗੇਂਦਬਾਜ਼ ਦੀ ਖਰਾਬ ਗੇਂਦਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜਿੱਤ ਦੇ ਲਈ ਮੈਚ ਦੇ ਆਖਰੀ ਗੇਂਦ 'ਤੇ 6 ਦੌੜਾਂ ਦੀ ਜ਼ਰੂਰਤ ਸੀ ਪਰ ਉਸ ਟੀਮ ਨੇ ਜਿੱਤ ਦਰਜ ਕੀਤੀ ਫਿਰ ਵੀ ਮੈਚ 'ਚ ਇਕ ਗੇਂਦ ਕਰਵਾਈ ਜਾਣੀ ਬਾਕੀ ਸੀ। ਡੋਮਬੀਵਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੇਸਾਈ ਦੀ ਟੀਮ ਨੂੰ 76 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਦੇਸਾਈ ਟੀਮ ਨੂੰ ਆਖਰੀ ਗੇਂਦ 'ਤੇ 6 ਦੌੜਾਂ ਦੀ ਜ਼ਰੂਰਤ ਸੀ। ਆਖਰੀ ਓਵਰ 'ਚ ਡੋਮਬੀਵਲੀ ਦੇ ਗੇਂਦਬਾਜ਼ ਨੇ ਇਸ ਤਰ੍ਹਾਂ ਦਾ ਓਵਰ ਕਰਵਾਇਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਦਰਜਾ ਪ੍ਰਾਪਤ ਖਿਡਾਰੀਆਂ ਦੀ ਆਸਾਨ ਜਿੱਤ
NEXT STORY