ਕਰਾਚੀ- ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਮੁੱਖ ਕੋਚ ਮਿਸਬਾਹ ਉਲ ਹੱਕ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਚੇਅਰਮੈਨ ਨੂੰ ਬਦਲਣ ਨਾਲ ਦੇਸ਼ ਦੇ ਖੇਡ ਵਿਚ ਕੋਈ ਅੰਤਰ ਨਹੀਂ ਆਵੇਗਾ। ਮਿਸਬਾਹ ਨੇ ਕਿਹਾ ਕਿ ਸਾਨੂੰ ਆਪਣੇ ਕ੍ਰਿਕਟ ਢਾਂਚੇ ਨੂੰ ਚਲਾਉਣ ਦੇ ਤਰੀਕੇ ਵਿਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਅਤੇ ਆਪਣੀਆਂ ਤਰਜੀਹਾਂ ਨੂੰ ਬਦਲਣ ਦੀ ਲੋੜ ਹੈ।
ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਵਿਲਾਰੀਅਲ ਨੂੰ ਹਰਾਇਆ, ਚੈਂਪੀਅਨਸ ਲੀਗ ਫਾਈਨਲ 'ਚ ਜਗ੍ਹਾ ਬਣਾਉਣ ਦੇ ਕਰੀਬ
ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਭਾਗੀ ਕ੍ਰਿਕਟ ਅਤੇ ਖੇਡਾਂ ਵਿਚ ਇਨ੍ਹਾਂ ਦੀ ਭੂਮਿਕਾ ਨੂੰ ਰੋਕਣ ਦੇ ਫੈਸਲੇ ਨਾਲ ਪਾਕਿਸਤਾਨ ਕ੍ਰਿਕਟ ਦਾ ਕੋਈ ਭਲਾ ਨਹੀਂ ਹੋਇਆ। ਮਿਸਬਾਹ ਨੇ ਸਵਾਲ ਕੀਤਾ ਕਿ ਤਿੰਨ ਸਾਲ ਹੋ ਗਏ ਹਨ ਜਦਕਿ ਜਾਂ ਹੋਰ ਖੇਡਾਂ ਵਿਚ ਕੋਈ ਵਿਭਾਗੀ ਜਾਂ ਸੰਸਥਾਗਤ ਭੂਮਿਕਾ ਨਹੀਂ ਰਹੀ ਹੈ ਅਤੇ ਅਸੀਂ ਹੁਣ ਵੀ ਕੀ ਹਾਸਲ ਕੀਤਾ ? ਇਹ ਵਿਭਾਗ ਅਤੇ ਅਦਾਰੇ ਜੋ ਪਹਿਲੇ ਕ੍ਰਿਕਟ 'ਤੇ ਧਨ ਰਾਸ਼ੀ ਖਰਚ ਕਰਦੇ ਸਨ ਪਰ ਹੁਣ ਉਹ ਕਿਤੇ ਹੋਰ ਇਸ ਨੂੰ ਖਰਚ ਕਰ ਰਹੇ ਹਨ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਡੂਡਾ ਤੋਂ ਹਾਰੇ ਪ੍ਰਗਿਆਨੰਧਾ, ਕਾਰਲਸਨ ਫਿਰ ਅੱਗੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
DC v KKR : ਦਿੱਲੀ ਨੇ ਕੋਲਕਾਤਾ ਨੂੰ 4 ਵਿਕਟਾਂ ਨਾਲ ਹਰਾਇਆ
NEXT STORY