ਲੰਡਨ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 321 ਦੌੜਾਂ ਬਣਾਉਣ ਦੇ ਬਾਵਜੂਦ ਸ਼੍ਰੀਲੰਕਾ ਵਿਰੁੱਧ ਆਈ.ਸੀ.ਸੀ. ਚੈਂਪੀਅਨਸ ਟਰਾਫੀ ਦਾ ਬੇਹੱਦ ਅਹਿਮ ਮੁਕਾਬਲਾ ਹਾਰ ਜਾਣ 'ਤੇ ਕਿਹਾ ਕਿ ਟੀਮ ਨੂੰ ਹੋਰ ਦੌੜਾਂ ਦੀ ਲੋੜ ਸੀ ਤੇ ਬੋਰਡ 'ਤੇ ਘੱਟ ਤੋਂ ਘੱਟ 20 ਦੌੜਾਂ ਹੋਰ ਬਣਾਉਣੀਆਂ ਚਾਹੀਦੀਆਂ ਸਨ।
ਭਾਰਤੀ ਟੀਮ ਨੇ ਗਰੁੱਪ-ਬੀ ਮੈਚ ਵਿਚ ਸ਼੍ਰੀਲੰਕਾ ਵਿਰੁੱਧ ਚੰਗੀ ਸ਼ੁਰੂਆਤ ਕੀਤੀ ਸੀ ਤੇ ਨਿਰਧਾਰਿਤ 50 ਓਵਰਾਂ 'ਚ ਛੇ ਵਿਕਟਾਂ 'ਤੇ 321 ਦੌੜਾਂ ਬਣਾਈਆਂ ਸਨ, ਜਿਸ 'ਚ ਸ਼ਿਖਰ ਧਵਨ ਦੀ ਸ਼ਾਨਦਾਰ 125 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਤੇ ਰੋਹਿਤ ਸ਼ਰਮਾ ਤੇ ਮਹਿੰਦਰ ਸਿੰਘ ਧੋਨੀ ਦੇ ਅਰਧ ਸੈਂਕੜੇ ਸ਼ਾਮਲ ਸਨ ਪਰ ਟੀਮ ਇੰਡੀਆ ਦੇ ਗੇਂਦਬਾਜ਼ ਇੰਨੇ ਵੱਡੇ ਸਕੋਰ ਦਾ ਵੀ ਬਚਾਅ ਨਹੀਂ ਕਰ ਸਕੇ ਤੇ ਮੈਚ 7 ਵਿਕਟਾਂ ਨਾਲ ਗੁਆ ਦਿੱਤਾ।
ਕਪਤਾਨ ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਉਹ ਇਸ ਹਾਰ ਤੋਂ ਕਾਫੀ ਦੁਖੀ ਹੈ ਤੇ ਉਸ ਨੂੰ ਲੱਗਦਾ ਹੈ ਕਿ ਬੱਲੇਬਾਜ਼ਾਂ ਨੂੰ ਬੋਰਡ 'ਤੇ 20 ਵਾਧੂ ਦੌੜਾਂ ਹੋਰ ਬਣਾਉਣੀਆਂ ਚਾਹੀਦੀਆਂ ਸਨ। ਉਸ ਨੇ ਕਿਹਾ, ''ਅਸੀਂ ਹਮੇਸ਼ਾ ਤਾਂ ਜਿੱਤ ਨਹੀਂ ਸਕਦੇ ਪਰ ਬੱਲੇਬਾਜ਼ਾਂ ਦੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਕਿ ਅਸੀਂ ਚੰਗਾ ਕੀਤਾ ਪਰ ਬੋਰਡ 'ਤੇ ਕੁਝ ਹੋਰ ਦੌੜਾਂ ਹੁੰਦੀਆਂ ਤਾਂ ਨਤੀਜਾ ਬਿਹਤਰ ਹੁੰਦਾ।'' ਹਾਲਾਂਕਿ ਕਪਤਾਨ ਨੇ ਗੇਂਦਬਾਜ਼ਾਂ ਨੂੰ ਇਸ ਹਾਰ ਲਈ ਜ਼ਿੰਮੇਵਾਰ ਨਹੀਂ ਮੰਨਿਆ, ਜਿਹੜੇ ਮੈਚ 'ਚ ਸਿਰਫ ਤਿੰਨ ਹੀ ਵਿਕਟਾਂ ਕੱਢ ਸਕੇ ਤੇ ਵਿਰੋਧੀ ਟੀਮ ਅੱਠ ਗੇਂਦਾਂ ਬਾਕੀ ਰਹਿੰਦਿਆਂ ਹੀ ਮੈਚ ਜਿੱਤ ਗਈ।
IND vs SA ਦੇ ਮੁਕਾਬਲੇ 'ਚ ਡਿਵਿਲੀਅਰਸ ਦਾ ਖੇਡਣਾ ਮੁਸ਼ਕਿਲ, ਇਹ ਖਿਡਾਰੀ ਕਰ ਸਕਦੈ ਕਪਤਾਨੀ
NEXT STORY