ਸਟਾਕਹੋਮ- ਸੈਸ਼ਨ ਦੀ ਦਮਦਾਰ ਸ਼ੁਰੂਆਤ ਕਰਨ ਦੇ ਬਾਅਦ ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਖਿਡਾਰੀ ਨੀਰਜ ਚੋਪੜਾ ਇੱਥੇ ਵੀਰਵਾਰ ਨੂੰ ਹੋਣ ਵਾਲੀ ਡਾਇਮੰਡ ਲੀਗ 'ਚ ਪਹਿਲੀ ਵਾਰ ਤਮਗ਼ਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨਗੇ। ਚੋਪੜਾ ਨੇ ਤੁਰਕੂ 'ਚ ਪਾਵੋ ਨੁਰਮੀ ਖੇਡਾਂ 'ਚ 89.30 ਮੀਟਰ ਦਾ ਥ੍ਰੋਅ ਸੁੱਟ ਕੇ ਚਾਂਦੀ ਦਾ ਤਮਗ਼ਾ ਜਿੱਤਿਆ ਸੀ ਤੇ ਕੁਓਰਤਾਨੇ ਖੇਡਾਂ 'ਚ 86-60 ਮੀਟਰ ਦੇ ਨਾਲ ਚੋਟੀ 'ਤੇ ਰਹੇ।
ਇਹ ਵੀ ਪੜ੍ਹੋ : ਇੰਗਲੈਂਡ ਨੂੰ WC ਦਿਵਾਉਣ ਵਾਲੇ ਕਪਤਾਨ ਇਓਨ ਮੋਰਗਨ ਨੇ ਲਿਆ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ
ਫਿਨਲੈਂਡ 'ਚ ਹੋਏ ਇਨ੍ਹਾਂ ਦੋਵੇਂ ਟੂਰਨਾਮੈਂਟਾਂ 'ਚ ਮੁਕਾਬਲਾ ਸਖ਼ਤ ਸੀ। ਕੁਓਰਤਾਨੇ 'ਚ ਤਾਂ ਮੀਂਹ ਕਾਰਨ ਫਿਸਲਨ ਦੀ ਵਜ੍ਹਾ ਨਾਲ ਤੀਜੀ ਕੋਸ਼ਿਸ਼ 'ਚ ਚੋਪੜਾ ਡਿੱਗ ਵੀ ਪਏ ਸਨ ਪਰ ਉਨ੍ਹਾਂ ਨੇ ਤੁਰੰਤ ਖੜ੍ਹੇ ਹੋ ਕੇ ਬਿਨਾ ਸੱਟ ਦਾ ਸ਼ਿਕਾਰ ਹੋਏ ਖ਼ਿਤਾਬ ਜਿੱਤਿਆ। ਜਿਊਰਿਖ 'ਚ ਅਗਸਤ 2018 'ਚ 85.73 ਮੀਟਰ ਥ੍ਰੋਅ ਕਰਕੇ ਚੌਥੇ ਸਥਾਨ 'ਤੇ ਰਹਿਣ ਵਾਲੇ ਨੀਰਜ ਪਹਿਲੀ ਵਾਰ ਡਾਇਮੰਡ ਲੀਗ 'ਚ ਖੇਡਣਗੇ।
ਇਹ ਵੀ ਪੜ੍ਹੋ : ਹਾਕੀ ਖਿਡਾਰੀ ਬਰਿੰਦਰ ਲਾਕੜਾ ਮੁਸੀਬਤ 'ਚ ਫਸੇ, ਦੋਸਤ ਦੇ ਪਿਤਾ ਨੇ ਲਾਏ ਗੰਭੀਰ ਇਲਜ਼ਾਮ
ਉਹ ਸੱਤ ਡਾਇਮੰਡ ਲੀਗ ਖੇਡ ਚੁੱਕੇ ਹਨ ਜਿਸ 'ਚ ਤਿੰਨ 2017 ਤੇ ਚਾਰ ਚਾਰ 2018 'ਚ ਖੇਡੀਆਂ ਸਨ ਪਰ ਇਸ ਤੋਂ ਪਹਿਲਾਂ ਤਮਗ਼ਾ ਨਹੀਂ ਜਿੱਤ ਸਕੇ ਸਨ। ਉਹ ਦੋ ਵਾਰ ਚੌਥੇ ਸਥਾਨ 'ਤੇ ਰਹੇ। ਅਮਰੀਕਾ 'ਚ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਚੋਪੜਾ ਲਈ ਇਹ ਸਭ ਤੋਂ ਵੱਡਾ ਟੂਰਨਾਮੈਂਟ ਹੈ। ਇਸ 'ਚ ਟੋਕੀਓ ਓਲੰਪਿਕ ਦੇ ਤਿੰਨ ਤਮਗ਼ਾ ਜੇਤੂ ਮੈਦਾਨ 'ਤੇ ਹੋਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
T20 WC ਤੋਂ ਪਹਿਲਾਂ ENG ਦੇ ਖ਼ਿਲਾਫ਼ ਸੱਤ T20I ਮੁਕਾਬਲਿਆਂ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ
NEXT STORY