ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਆਈ.ਸੀ.ਸੀ. ਵਰਲਡ ਕੱਪ 'ਚ ਆਸਟਰੇਲੀਆ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਟੀਮ ਨੂੰ ਸਹੀ ਮਾਨਸਿਕਤਾ ਦੇ ਨਾਲ ਖੇਡਣ ਦੀ ਸਲਾਹ ਦਿੱਤੀ ਜਿਸ ਨਾਲ ਉਹ ਖੁੱਲ੍ਹ ਕੇ ਖੇਡ ਸਕਣ। ਖਿਤਾਬ ਦੇ ਦਾਅਵੇਦਾਰਾਂ 'ਚੋਂ ਇਕ ਮੰਨੇ ਜਾ ਰਹੇ ਨਿਊਜ਼ੀਲੈਂਡ ਨੂੰ ਆਸਟਰੇਲੀਆ ਨੇ ਸ਼ਨੀਵਾਰ ਨੂੰ ਇੱਥੇ 86 ਦੌੜਾਂ ਨਾਲ ਹਰਾਇਆ ਜੋ ਇਸ ਟੂਰਨਾਮੈਂਟ 'ਚ ਟੀਮ ਦੀ ਦੂਜੀ ਹਾਰ ਹੈ। ਨਿਊਜ਼ੀਲੈਂਡ ਨੇ 92 ਦੌੜਾਂ ਤੱਕ ਆਸਟਰੇਲੀਆ ਦੇ ਚੋਟੀ ਦੇ ਪੰਜ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਸੀ।
ਇਸ ਤੋਂ ਬਾਅਦ ਖਵਾਜਾ (129 ਗੇਂਦਾਂ 'ਤੇ 88 ਦੌੜਾਂ) ਅਤੇ ਮੈਨ ਆਫ ਦਿ ਮੈਚ ਕੈਰੀ (72 ਗੇਂਦਾਂ 'ਤੇ 71 ਦੌੜਾਂ) ਨੇ ਛੇਵੇਂ ਵਿਕਟ ਲਈ 107 ਦੌੜਾਂ ਜੋੜੀਆਂ ਜਿਸ ਨਾਲ ਆਸਟਰੇਲੀਆਈ ਟੀਮ 9 ਵਿਕਟਾਂ 'ਤੇ 243 ਦੌੜਾਂ ਦੇ ਸਕੋਰ ਤਕ ਪਹੁੰਚ ਸਕੀ। ਨਿਊਜ਼ੀਲੈਂਡ ਲਈ ਇਹ ਟੀਚਾ ਕਾਫੀ ਮੁਸ਼ਕਲ ਸਾਬਤ ਹੋਇਆ ਜਿਸ ਦੀ ਪੂਰੀ ਟੀਮ 157 ਦੌੜਾਂ 'ਤੇ ਪਵੇਲੀਅਨ ਪਰਤ ਗਈ। ਵਿਲੀਅਮਸਨ ਨੇ ਕਿਹਾ, ''ਇਕ ਵਾਰ ਫਿਰ ਇਹ ਅਗਲੇ ਮੁਕਾਬਲੇ 'ਤੇ ਧਿਆਨ ਦੇਣ ਜਿਹਾ ਹੈ।'' ਉਨ੍ਹਾਂ ਕਿਹਾ, ''ਇਕ ਟੀਮ ਦੇ ਤੌਰ 'ਤੇ ਸਾਨੂੰ ਅਸਲ 'ਚ ਹਾਂ-ਪੱਖੀ ਹੋਣਾ ਚਾਹੀਦਾ ਹੈ ਅਤੇ ਉਸ ਆਜ਼ਾਦੀ ਦੇ ਨਾਲ ਖੇਡਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਅਜਿਹਾ ਕਰਦੇ ਹਾਂ, ਉਦੋਂ ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹਾਂ। ਸਾਨੂੰ ਇਸ ਤਰ੍ਹਾਂ ਦੀ ਮਾਨਸਿਕਤਾ ਦੀ ਜ਼ਰੂਰਤ ਹੈ।''
ਰਿਸ਼ਭ ਪੰਤ ਨੇ ਇੰਗਲੈਂਡ ਦੇ ਖਿਲਾਫ ਕੀਤਾ ਵਰਲਡ ਕੱਪ 'ਚ ਕੀਤਾ ਡੈਬਿਊ
NEXT STORY