ਵੇਲਿੰਗਟਨ– ਬੱਲੇਬਾਜ਼ ਟਾਮ ਬਲੰਡੇਲ ਨਿਊਜ਼ੀਲੈਂਡ ਦੇ ਪਹਿਲੀ ਸ਼੍ਰੇਣੀ ਕ੍ਰਿਕਟ ਇਤਿਹਾਸ ਵਿਚ ਦੂਜਾ ਖਿਡਾਰੀ ਬਣ ਗਿਆ ਹੈ ਜਿਸ ਨੂੰ ਫੀਲਡਿੰਗ ਵਿਚ ਅੜਿੱਕਾ ਪਾਉਣ ਕਾਰਣ ਆਊਟ ਦਿੱਤਾ ਗਿਆ। ਬਲੰਡੇਲ ਨੇ ਓਟਾਗੋ ਵਿਰੁੱਧ ਪਲੰਕੇਟ ਸ਼ੀਲਡ ਟੂਰਨਾਮੈਂਟ ਵਿਚ ਇਕ ਮੈਚ ਦੇ ਚੌਥੇ ਦਿਨ ਵੇਲਿੰਗਟਨ ਲਈ 101 ਦੌੜਾਂ ਬਣਾਈਆਂ। ਓਟਾਗੋ ਦੇ ਗੇਂਦਬਾਜ਼ ਜੈਕਬ ਡਫੀ ਦੀ ਗੇਂਦ ਜਦੋਂ ਉਸਦੇ ਸਟੰਪ ਵੱਲ ਜਾ ਰਹੀ ਸੀ, ਜਿਸ ਨੂੰ ਪਹਿਲਾਂ ਉਸ ਨੇ ਪੈਰ ਨਾਲ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਹੱਥ ਨਾਲ ਗੇਂਦ ਨੂੰ ਹਟਾਇਆ, ਜਿਹੜਾ ਨਿਯਮਾਂ ਦੇ ਖਿਲਾਫ ਹੈ। ਇਸ 'ਤੇ ਉਸ ਨੂੰ ਆਊਟ ਦਿੱਤਾ ਗਿਆ।
60 ਸਾਲ ਤੋਂ ਵੱਧ ਸਮੇਂ ਪਹਿਲਾਂ ਜਾਨ ਹਾਯੇਸ ਇਸ ਤਰ੍ਹਾਂ ਨਾਲ ਆਊਟ ਹੋਣ ਵਾਲਾ ਪਹਿਲਾ ਕੀਵੀ ਬੱਲੇਬਾਜ਼ ਸੀ। ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਇੰਗਲੈਂਡ ਦਾ ਲੇਨ ਹਟਨ ਇਸ ਤਰ੍ਹਾਂ ਆਊਟ ਹੋਣ ਵਾਲਾ ਇਕੱਲਾ ਬੱਲੇਬਾਜ਼ ਹੈ, ਜਿਸ ਨੂੰ 1951 ਵਿਚ ਦੱਖਣੀ ਅਫਰੀਕਾ ਵਿਰੁੱਧ ਟੈਸਟ ਵਿਚ ਫੀਲਡਿੰਗ ਵਿਚ ਅੜਿੱਕਾ ਪਹੁੰਚਾਉਣ ਲਈ ਪੈਵੇਲੀਅਨ ਭੇਜਿਆ ਗਿਆ ਸੀ।
ਰਹਾਣੇ ਦੀ ਕਪਤਾਨੀ 'ਤੇ ਇਰਫਾਨ ਪਠਾਨ ਦੀ ਨਜ਼ਰ, ਕਿਹਾ- ਇਸ ਨੂੰ ਬਣਾਓ ਟੀਮ ਦਾ ਕਪਤਾਨ
NEXT STORY