ਸਪੋਰਟਸ ਡੈਸਕ: ਵਿਸ਼ਵ ਕੱਪ 2023 ਦੇ ਸੈਮੀਫ਼ਾਈਨਲ ਮੁਕਾਬਲੇ ਵਿਚ ਭਾਰਤ ਦਾ ਟਾਕਰਾ ਨਿਊਜ਼ੀਲੈਂਡ ਦੇ ਨਾਲ ਹੋਵੇਗਾ। ਸ਼ਾਨਦਾਰ ਲੈਅ ਵਿਚ ਚੱਲ ਰਹੀ ਭਾਰਤੀ ਟੀਮ ਨੇ ਇਸ ਵਾਰ ਨਿਊਜ਼ੀਲੈਂਡ ਨੂੰ ਵਿਸ਼ਵ ਕੱਪ ਵਿਚ ਤਕਰੀਬਨ 20 ਸਾਲਾਂ ਬਾਅਦ ਹਰਾਇਆ ਸੀ। ਉੱਥੇ ਹੀ ਪਿਛਲੀ ਵਾਰ ਨਿਊਜ਼ੀਲੈਂਡ ਦੀ ਟੀਮ ਨੇ ਹੀ ਭਾਰਤ ਨੂੰ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਕੀਤਾ ਸੀ।
ਦੋਵੇਂ ਟੀਮਾਂ ਵਿਸ਼ਵ ਕੱਪ ਵਿਚ ਕੁੱਲ੍ਹ 10 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਇਸ ਵਿਚੋਂ 5 ਵਾਰ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ ਸ਼ਿਕਸਤ ਦਿੱਤੀ ਹੈ, ਉੱਥੇ ਹੀ 4 ਵਾਰ ਭਾਰਤੀ ਟੀਮ ਜੇਤੂ ਰਹੀ ਹੈ ਜਦਕਿ ਇਕ ਮੁਕਾਬਲੇ ਦਾ ਨਤੀਜਾ ਨਹੀਂ ਸੀ ਨਿਕਲ ਸਕਿਆ। ਇਸ ਲਈ ਫੈਨਜ਼ ਮੰਗਲਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਇਕ ਜ਼ਬਰਦਸਤ ਮੁਕਾਬਲਾ ਵੇਖਣ ਦੀ ਉਮੀਦ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਵਿਸ਼ਵ ਕੱਪ ਵਿਚਾਲੇ ਇਸ ਭਾਰਤੀ ਖਿਡਾਰੀ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਸੰਨਿਆਸ ਦਾ ਕੀਤਾ ਐਲਾਨ
ਭਾਰਤੀ ਕੋਚਿੰਗ ਸਟਾਫ਼ ਨੇ ਕੀਤਾ ਪਿੱਚ ਦਾ ਮੁਆਇਨਾ
ਭਾਰਤ ਦੇ ਕੋਚਿੰਗ ਸਟਾਫ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਇੱਥੇ ਵਾਨਖੇੜੇ ਸਟੇਡੀਅਮ ਦੀ ਪਿੱਚ ਦਾ ਮੁਆਇਨਾ ਕੀਤਾ। ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ, ਬੱਲੇਬਾਜ਼ੀ ਕੋਚ ਵਿਕਰਮ ਰਾਠੌਰ, ਗੇਂਦਬਾਜ਼ੀ ਕੋਚ ਪਾਰਸ ਮਾਮਬਰੇ ਅਤੇ ਫੀਲਡਿੰਗ ਕੋਚ ਟੀ ਦਿਲੀਪ ਨੇ ਸਟੇਡੀਅਮ ਪਹੁੰਚ ਕੇ ਉਸ ਪਿੱਚ ਦਾ ਨੇੜਿਓਂ ਨਿਰੀਖਣ ਕੀਤਾ, ਜਿਸ 'ਤੇ ਬੁੱਧਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ। ਭਾਰਤੀ ਟੀਮ ਟੂਰਨਾਮੈਂਟ 'ਚ ਹੁਣ ਤੱਕ ਅਜੇਤੂ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤ ਦੀ ਸਖ਼ਤੀ ਤੋਂ ਬਾਅਦ ਖ਼ਾਲਿਸਤਾਨੀ ਪੰਨੂ ਦੀ ਧਮਕੀ 'ਤੇ ਐਕਸ਼ਨ 'ਚ ਕੈਨੇਡਾ, ਚੁੱਕਿਆ ਇਹ ਕਦਮ
ਨਿਊਜ਼ੀਲੈਂਡ ਦੀ ਟੀਮ ਨੇ 3 ਘੰਟੇ ਤਕ ਕੀਤਾ ਅਭਿਆਸ
ਇਸਨੇ ਲੀਗ ਪੜਾਅ ਦਾ ਆਪਣਾ ਆਖਰੀ ਮੈਚ ਐਤਵਾਰ ਨੂੰ ਬੈਂਗਲੁਰੂ ਵਿੱਚ ਖੇਡਿਆ ਅਤੇ ਇਸ ਲਈ ਖਿਡਾਰੀਆਂ ਨੇ ਸੋਮਵਾਰ ਨੂੰ ਅਭਿਆਸ ਨਹੀਂ ਕੀਤਾ। ਦੂਜੇ ਪਾਸੇ ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਕਰੀਬ ਤਿੰਨ ਘੰਟੇ ਸਖ਼ਤ ਅਭਿਆਸ ਕੀਤਾ। ਨਿਊਜ਼ੀਲੈਂਡ ਨੇ ਪਹਿਲੇ ਚਾਰ ਮੈਚ ਜਿੱਤ ਕੇ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਇਸ ਤੋਂ ਬਾਅਦ ਅਗਲੇ ਚਾਰ ਮੈਚਾਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨੇ ਆਪਣੇ ਆਖਰੀ ਮੈਚ 'ਚ ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ। ਇਹੀ ਕਾਰਨ ਹੈ ਕਿ ਉਸ ਦੀ ਟੀਮ ਸੈਮੀਫਾਈਨਲ ਤੋਂ ਪਹਿਲਾਂ ਆਪਣੀ ਤਿਆਰੀ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ।
ਇਹ ਖ਼ਬਰ ਵੀ ਪੜ੍ਹੋ - ਵਿਸ਼ਵ ਕੱਪ ਵਿਚਾਲੇ ਇਸ ਭਾਰਤੀ ਖਿਡਾਰੀ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਸੰਨਿਆਸ ਦਾ ਕੀਤਾ ਐਲਾਨ
ਕਾਇਲ ਜੈਮੀਸਨ 'ਤੇ ਦਾਅ ਖੇਡ ਸਕਦੀ ਹੈ ਨਿਊਜ਼ੀਲੈਂਡ
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਚੁਣੇ ਗਏ ਕਾਇਲ ਜੈਮੀਸਨ 10 ਦਿਨ ਪਹਿਲਾਂ ਟੀਮ 'ਚ ਸ਼ਾਮਲ ਹੋਏ ਸਨ ਪਰ ਉਨ੍ਹਾਂ ਨੂੰ ਅਜੇ ਤੱਕ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਹਾਲਾਂਕਿ ਸੋਮਵਾਰ ਨੂੰ ਅਭਿਆਸ ਸੈਸ਼ਨ 'ਚ ਉਸ ਨੇ ਸਭ ਤੋਂ ਲੰਬੇ ਸਮੇਂ ਤੱਕ ਗੇਂਦਬਾਜ਼ੀ ਕੀਤੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਨੂੰ ਸੈਮੀਫ਼ਾਈਨਲ ਮੁਕਾਬਲੇ ਵਿਚ ਭਾਰਤ ਖ਼ਿਲਾਫ਼ ਖਿਡਾਇਆ ਜਾ ਸਕਦਾ ਹੈ। ਨਿਊਜ਼ੀਲੈਂਡ ਦਾ ਮੁੱਖ ਫੋਕਸ ਬੱਲੇਬਾਜ਼ੀ 'ਤੇ ਸੀ ਅਤੇ ਇਸ ਦੇ ਹਰੇਕ ਬੱਲੇਬਾਜ਼ ਨੇ ਨੈੱਟ 'ਤੇ ਕਾਫੀ ਸਮਾਂ ਬਿਤਾਇਆ।
ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿਚੋਂ ਇਕ ਰਚਿਨ ਰਵਿੰਦਰਾ ਨੇ ਸਭ ਤੋਂ ਵੱਧ ਸਮਾਂ ਨੈੱਟ ਵਿੱਚ ਬਿਤਾਇਆ। ਉਸ ਤੋਂ ਇਲਾਵਾ ਕਪਤਾਨ ਕੇਨ ਵਿਲੀਅਮਸਨ, ਡੇਵੋਨ ਕੋਨਵੇ ਅਤੇ ਡੇਰਿਲ ਮਿਸ਼ੇਲ ਨੇ ਵੀ ਬੱਲੇਬਾਜ਼ੀ ਦਾ ਅਭਿਆਸ ਕੀਤਾ। ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ, ਟਿਮ ਸਾਊਥੀ ਅਤੇ ਲਾਕੀ ਫਰਗੂਸਨ ਨੇ ਵੀ ਕਾਫੀ ਦੇਰ ਤੱਕ ਗੇਂਦਬਾਜ਼ੀ ਕੀਤੀ। ਬੱਲੇਬਾਜ਼ੀ ਤੋਂ ਬਾਅਦ ਰਵਿੰਦਰ ਅਤੇ ਮਿਸ਼ੇਲ ਨੇ ਗੇਂਦਬਾਜ਼ੀ 'ਚ ਵੀ ਹੱਥ ਅਜ਼ਮਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਕਾਰਡ ਅੱਠਵੀਂ ਵਾਰ ਸੀਜ਼ਨ ਦੇ ਅੰਤ ਤੱਕ ਨੰਬਰ ਇੱਕ ਬਣੇ ਰਹਿਣਗੇ ਜੋਕੋਵਿਚ
NEXT STORY