ਮੀਰਪੁਰ (ਬੰਗਲਾਦੇਸ਼)- ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਏਜਾਜ ਪਟੇਲ (57 ਦੌੜਾਂ ਦੇ ਕੇ 6 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਗਲੇਨ ਫਿਲਿਪਸ ਅਤੇ ਮਿਚੇਲ ਸੈਂਟਨਰ ਦੀ ਦਬਾਅ ’ਚ ਵਧੀਆ ਸਾਂਝੇਦਾਰੀ ਨਾਲ ਨਿਊਜ਼ੀਲੈਂਡ ਚੌਥੇ ਦਿਨ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾ ਕੇ ਮੈਚਾਂ ਦੀ ਟੈਸਟ ਸੀਰੀਜ਼ ਨੂੰ 1-1 ਨਾਲ ਬਰਾਬਰ ਕਰਨ ’ਚ ਸਫਲ ਰਿਹਾ।
ਇਹ ਵੀ ਪੜ੍ਹੋ : ਹੀਲੀ ਬਣੀ ਆਸਟ੍ਰੇਲੀਆ ਦੀ ਕਪਤਾਨ, ਭਾਰਤ ਦੌਰੇ ਦੌਰਾਨ ਸੰਭਾਲੇਗੀ ਕਮਾਨ
ਬਾਰਿਸ਼ ਨਾਲ ਪ੍ਰਭਾਵਿਤ ਇਸ ਟੈਸਟ ਨੂੰ ਜਿੱਤਣ ਲਈ ਨਿਊਜ਼ੀਲੈਂਡ ਨੂੰ 137 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਟੀਮ 69 ਦੌੜਾਂ ਤੱਕ 6 ਵਿਕਟਾਂ ਗਵਾ ਕੇ ਮੁਸ਼ਕਿਲ ’ਚ ਸੀ। ਪਹਿਲੀ ਪਾਰੀ ’ਚ 72 ਗੇਂਦਾਂ ’ਚ 87 ਦੌੜਾਂ ਬਣਾ ਕੇ ਟੀਮ ਨੂੰ ਮੁਸ਼ਕਿਲ ਤੋਂ ਉਬਾਰਨ ਵਾਲੇ ਫਿਲਿਪਸ ਨੇ ਇਕ ਵਾਰ ਫਿਰ ਸੰਕਟਮੋਚਨ ਦੀ ਭੂਮਿਕਾ ਨਿਭਾਉਂਦੇ ਹੋਏ 45 ਗੇਂਦਾਂ ’ਚ ਅਜੇਤੂ 40 ਦੌੜਾਂ ਬਣਾਈਆਂ। ਉਸ ਨੇ ਸੈਂਟਨਰ ਦੇ ਨਾਲ 7ਵੀਂ ਵਿਕਟ ਲਈ 70 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਕੇ ਟੀਮ ਦੀ ਜਿੱਤ ਯਕੀਨੀ ਕੀਤੀ।
ਸੈਂਟਨਰ ਨੇ 39 ਗੇਂਦਾਂ ’ਚ 3 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 35 ਦੌੜਾਂ ਬਣਾਈਆਂ। ‘ਮੈਨ ਆਫ ਦਿ ਮੈਚ’ ਫਿਲਿਪਸ ਨੇ ਆਪਣੀ ਪਾਰੀ ’ਚ 4 ਚੌਕੇ ਅਤੇ ਇਕ ਛੱਕਾ ਲਾਇਆ। ਬੰਗਲਾਦੇਸ਼ ਲਈ ਮੇਹਦੀ ਹਸਨ ਨੇ ਦੂਜੀ ਪਾਰੀ ’ਚ 52 ਦੌੜਾਂ ਦੇ ਕੇ 3, ਜਦੋਂਕਿ ਤਾਇਜੁਲ ਇਸਲਾਮ ਨੇ 58 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਸ਼ਰੀਫੁਲ ਇਸਲਾਮ ਨੂੰ 1 ਸਫਲਤਾ ਮਿਲੀ। ਬੰਗਲਾਦੇਸ਼ ਨੇ ਪਹਿਲੀ ਪਾਰੀ ’ਚ 172, ਜਦੋਂਕਿ ਨਿਊਜ਼ੀਲੈਂਡ ਨੇ 180 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਇੰਗਲੈਂਡ ਨੇ ਭਾਰਤੀ ਮਹਿਲਾ ਟੀਮ ਨੂੰ 4 ਵਿਕਟਾਂ ਨਾਲ ਹਰਾਇਆ, ਟੀ-20 ਸੀਰੀਜ਼ ’ਤੇ ਕੀਤਾ ਕਬਜ਼ਾ
ਬੰਗਲਾਦੇਸ਼ ਨੇ ਪਹਿਲਾ ਮੈਚ 150 ਦੌੜਾਂ ਨਾਲ ਜਿੱਤਿਆ ਸੀ ਅਤੇ ਉਸ ਕੋਲ ਨਿਊਜ਼ੀਲੈਂਡ ਖਿਲਾਫ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤ ਕੇ ਇਤਿਹਾਸ ਰਚਨ ਦਾ ਮੌਕਾ ਸੀ ਪਰ ਟੀਮ ਨੇ ਦੂਜੀ ਪਾਰੀ ’ਚ ਘਟੀਆ ਬੱਲੇਬਾਜ਼ੀ ਨਾਲ ਇਹ ਮੌਕਾ ਗਵਾ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤੀ ਕੁਸ਼ਤੀ ਮਹਾਸੰਘ ਦੀ ਚੋਣ 21 ਨੂੰ
NEXT STORY