ਵੇਲਿੰਗਟਨ— ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਅੰਡਰ-19 ਕ੍ਰਿਕਟ ਟੀਮ ਦੇ ਇਸ ਮਹੀਨੇ ਹੋਣ ਵਾਲੇ ਬੰਗਲਾਦੇਸ਼ ਦੇ ਦੌਰੇ ਨੂੰ ਰੱਦ ਕਰ ਦਿੱਤਾ ਹੈ। ਇਹ ਫੈਸਲਾ ਕ੍ਰਾਈਸਟ ਚਰਚ ਦੀਆਂ ਦੋ ਮਸਜਿਦਾਂ 'ਤੇ ਹੋਏ ਹਮਲੇ ਕਾਰਨ ਲਿਆ ਗਿਆ ਹੈ, ਜਿਸ 'ਚ 40 ਲੋਕਾਂ ਦੀ ਮੌਤ ਹੋ ਗਈ ਸੀ। ਨਿਊਜ਼ੀਲੈਂਡ ਕ੍ਰਿਕਟ ਬੋਰਡ ਦੇ ਪ੍ਰਧਆਨ ਗ੍ਰੇਗਾ ਬਾਰਕਲੇ ਨੇ ਕਿਹਾ ਕਿ ਬੰਗਲਾਦੇਸ਼ ਤੇ ਨਿਊਜ਼ੀਲੈਂਡ ਕ੍ਰਿਕਟ ਬੋਰਡ ਦੋਵੇਂ ਇਸ ਗੱਲ ਨਾਲ ਸਹਿਮਤ ਹੋਏ ਹਨ ਕਿ ਇਸ ਘਟਨਾ ਤੋਂ ਪ੍ਰਭਾਵਿਤ ਦੇਸ਼ਾਂ 'ਚ ਇਕ 'ਚ ਉਮਰ ਵਰਗ ਦੀ ਟੀਮ ਨੂੰ ਭੇਜਣਾ ਸੰਵੇਦਨਸ਼ੀਲ ਤੇ ਅਨਉਚਿਤ ਹੋਵੇਗਾ। ਗ੍ਰੇਗ ਨੇ ਕਿਹਾ ਇਸ ਤਰ੍ਹਾਂ ਦੇ ਹਲਾਤਾਂ ਦੇ ਚਲਦਿਆਂ ਅਸੀਂ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਬਹੁਤ ਅਫਸੋਸ ਵਿਅਕਤ ਕੀਤਾ ਹੈ ਜਿਸ ਕਾਰਨ ਸਾਨੂੰ ਸਾਂਝੇ ਤੌਰ 'ਤੇ ਇਹ ਫੈਸਲਾ ਲੈਣਾ ਪਿਆ।
IPL 2019 : ਰਾਜਸਥਾਨ ਤੇ ਬੈਂਗਲੁਰੂ 'ਚੋਂ ਕਿਸੇ ਇਕ ਦਾ ਜਿੱਤ ਨਾਲ ਖੁੱਲ੍ਹੇਗਾ ਖਾਤਾ
NEXT STORY