ਰੀਓ ਡੀ ਜੇਨੇਰੀਓ– ਸਾਊਦੀ ਅਰਬ ਦੇ ਕਲੱਬ ਅਲ-ਹਿਲਾਲ ਨੇ ਕਿਹਾ ਹੈ ਕਿ ਉਸਦੀ ਸਟ੍ਰਾਈਕਰ ਨੇਮਾਰ ਦੇ ਨਾਲ ਆਪਸੀ ਸਹਿਮਤੀ ਨਾਲ ਕਰਾਰ ਖਤਮ ਕਰਨ ਲਈ ਸਹਿਮਤੀ ਬਣੀ ਹੈ। ਕਿਸੇ ਵੀ ਪੱਖ ਨੇ ਕਰਾਰ ਖਤਮ ਕਰਨ ਲਈ ਵੇਰਵਿਆਂ ਦੀ ਪੁਸ਼ਟੀ ਨਹੀਂ ਕੀਤੀ। ਕਦੇ ਦੁਨੀਆ ਦੇ ਸਰਵੋਤਮ ਖਿਡਾਰੀਆਂ ਵਿਚੋਂ ਇਕ ਮੰਨੇ ਜਾਣ ਵਾਲੇ ਬ੍ਰਾਜ਼ੀਲ ਦੇ 32 ਸਾਲਾ ਨੇਮਾਰ ਨੇ ਕਲੱਬ ਲਈ ਸਿਰਫ 7 ਮੈਚ ਖੇਡੇ ਹਨ, ਜਿਨ੍ਹਾਂ ਵਿਚ ਉਸ ਨੇ ਸਿਰਫ ਇਕ ਗੋਲ ਕੀਤਾ ਤੇ ਦੋ ਗੋਲ ਕਰਨ ਵਿਚ ਮਦਦ ਕੀਤੀ।
ਏ. ਸੀ. ਐੱਲ. (ਪੈਰ ਦੀ ਸੱਟ) ਸੱਟ ਕਾਰਨ ਅਕਤੂਬਰ 2023 ਵਿਚੋਂ ਬਾਹਰ ਰਹਿਣ ਦੇ ਬਾਵਜੂਦ ਬਾਰਸੀਲੋਨਾ ਤੇ ਪੈਰਿਸ ਸੇਂਟ ਜਰਮਨ ਟੀਮ ਦੇ ਸਾਬਕਾ ਖਿਡਾਰੀ ਨੇਮਾਰ ਨੂੰ ਪਿਛਲੇ ਸੈਸ਼ਨ ਵਿਚ ਸਾਊਦੀ ਲੀਗ ਜਿੱਤਣ ਵਾਲੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਸਾਲ ਦੇ ਫੀਫਾ ਕਲੱਬ ਵਿਸ਼ਵ ਕੱਪ ਵਿਚ ਅਲ-ਹਿਲਾਲ ਦਾ ਹਿੱਸਾ ਲੈਣ ਤੋਂ ਬਾਅਦ ਨੇਮਾਰ ਦੇ ਨਾਲ ਉਸਦਾ ਕਰਾਰ ਖਤਮ ਹੋਣ ਵਾਲਾ ਸੀ। ਕਲੱਬ ਵਿਸ਼ਵ ਕੱਪ 15 ਜੂਨ ਤੋਂ 13 ਜੁਲਾਈ ਵਿਚਾਲੇ ਅਮਰੀਕਾ ਵਿਚ ਖੇਡਿਆ ਜਾਵੇਗਾ।
ਬੈਂਕਾਕ ’ਚ ਸੁਪਰ ਫਾਈਟਰ ਸੀਰੀਜ਼ ’ਚ ਚੁਣੌਤੀ ਪੇਸ਼ ਕਰਨਗੇ 3 ਭਾਰਤੀ ਪੇਸ਼ੇਵਰ ਮੁੱਕੇਬਾਜ਼
NEXT STORY