ਰਿਓ ਡੀ ਜਨੇਰੀਓ : ਬ੍ਰਾਜ਼ੀਲ ਦੇ ਸਟਾਰ ਖਿਡਾਰੀ ਨੇਮਾਰ ਨੇ ਇਕ ਬਿਆਨ ਦਿੱਤਾ ਹੈ ਜਿਸ 'ਚ ਉਸ ਨੇ ਆਪਣੇ ਆਪ ਨੂੰ ਮੇਸੀ ਅਤੇ ਰੋਨਾਲਡੋ ਨਾਲੋਂ ਸਰਵਸ਼੍ਰੇਸ਼ਠ ਖਿਡਾਰੀ ਦੱਸਿਆ ਹੈ। ਦਰਅਸਲ ਬ੍ਰਾਜ਼ੀਲ ਟੀਮ ਦੇ ਸਟ੍ਰਾਈਕਰ ਨੇਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਰਜਨਟੀਨਾ ਦੇ ਮੇਸੀ ਅਤੇ ਪੁਰਤਗਾਲ ਦੇ ਰੋਨਾਲਡੋ ਇਸ ਗ੍ਰਹਿ ਦੇ ਨਹੀਂ ਹਨ। ਉਹ ਕਿਸੇ ਹੋਰ ਗ੍ਰਹਿ ਦੇ ਹਨ। ਉਥੇ ਹੀ ਮੈਂ ਇਸ ਗ੍ਰਹਿ ਦਾ ਹਾਂ ਇਸ ਲਈ ਮੈਂ ਇਸ ਗ੍ਰਹਿ ਦਾ ਸਰਵਸ਼੍ਰੇਸ਼ਠ ਫੁੱਟਬਾਲਰ ਹਾਂ।

ਨੇਮਾਰ ਨੇ ਕਿਹਾ ਕਿ ਮਜ਼ਾਕ ਆਪਣੀ ਜਗ੍ਹਾ ਹੈ ਪਰ ਉਹ ਆਪਣੇ ਖੇਡ ਅਤੇ ਰੁਸ 'ਚ ਜਾਰੀ ਵਿਸ਼ਵ ਕੱਪ 'ਚ ਆਪਣੀ ਟੀਮ ਦੀ ਮੁਹਿੰਮ ਨੂੰ ਲੈ ਕੇ ਗੰਭੀਰ ਹਨ ਅਤੇ ਉਹ ਚਾਹੁੰਦੇ ਹਨ ਕਿ ਬ੍ਰਾਜ਼ੀਲ ਰੂਸ 'ਚ 6ਵੀਂ ਵਾਰ ਵਿਸ਼ਵ ਕੱਪ ਖਿਤਾਬ ਆਪਣੇ ਨਾਮ ਕਰੇ।

ਸੱਟ ਤੋਂ ਉਬਰਨ ਦੇ ਬਾਅਦ ਟੀਮ 'ਚ ਵਾਪਸੀ ਕਰਦੇ ਹੋਏ ਵਿਸ਼ਵ ਕੱਪ 'ਚ ਟੀਮ ਦੀ ਕਮਾਨ ਸੰਭਾਲ ਰਹੇ ਨੇਮਾਰ ਨੇ ਹੁਣ ਪਹਿਲਾਂ ਤੋਂ ਕਾਫੀ ਚੰਗਾ ਮਹਿਸੂਸ ਕਰ ਰਹੇ ਹਨ। 2014 'ਚ ਬ੍ਰਾਜ਼ੀਲ 'ਚ ਆਯੋਜਿਤ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਬ੍ਰਾਜ਼ੀਲ ਨੂੰ ਜਰਮਨੀ ਹਥੋਂ 1-7 ਨਾਲ ਹਾਰ ਮਿਲੀ ਸੀ।

ਦੱਸ ਦਈਏ ਕਿ ਪੰਜ ਵਾਰ ਦੀ ਜੇਤੂ ਬ੍ਰਾਜ਼ੀਲ ਐਤਵਾਰ ਨੂੰ ਫੀਫਾ ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਸਵਿਜ਼ਰਲੈਂਡ ਖਿਲਾਫ ਖੇਡੇਗੀ। 16 ਸਾਲ ਤੋਂ ਖਿਤਾਬ ਲਈ ਤਰਸ ਰਹੀ ਬ੍ਰਜ਼ੀਲ ਦੀ ਟੀਮ ਇਸ ਵਾਰ ਨੇਮਾਰ ਦੀ ਕਪਤਾਨੀ 'ਚ ਵਿਸ਼ਵ ਕੱਪ ਦੀ ਸ਼ੁਰੂਆਤ ਕਰ ਰਹੀ ਹੈ।
ਜੀਵਨ ਚੈਲੰਜਰ ਟੂਰ 'ਚ ਫਿਰ ਉਪ ਜੇਤੂ
NEXT STORY