ਲਾਹੌਰ : ਨਿਦਾ ਡਾਰ (28 ਦੌੜਾਂ, ਦੋ ਵਿਕਟਾਂ) ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਮਦਦ ਨਾਲ ਪਾਕਿਸਤਾਨ ਨੇ ਸੋਮਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਦੂਜੇ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਆਇਰਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਇਰਲੈਂਡ ਨੇ ਪਾਕਿਸਤਾਨ ਦੇ ਸਾਹਮਣੇ 17 ਓਵਰਾਂ 'ਚ 119 ਦੌੜਾਂ ਦਾ ਟੀਚਾ ਰੱਖਿਆ, ਜਿਸ ਨੂੰ ਪਾਕਿਸਤਾਨ ਨੇ 16 ਓਵਰਾਂ 'ਚ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਪਾਕਿਸਤਾਨ ਨੇ ਟਾਸ ਜਿੱਤ ਕੇ ਆਇਰਲੈਂਡ ਨੂੰ ਬੱਲੇਬਾਜ਼ੀ ਕਰਨ ਲਈ ਬੁਲਾਇਆ ਅਤੇ ਵਿਰੋਧੀ ਟੀਮ ਨੂੰ ਦੌੜਾਂ ਨਹੀਂ ਬਣਾਉਣ ਦਿੱਤੀਆਂ। ਆਇਰਲੈਂਡ ਲਈ ਸਲਾਮੀ ਬੱਲੇਬਾਜ਼ ਐਮੀ ਹੰਟਰ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ, ਹਾਲਾਂਕਿ ਉਸ ਨੇ ਅਜਿਹਾ ਕਰਨ ਲਈ 39 ਗੇਂਦਾਂ ਦਾ ਸਾਹਮਣਾ ਕੀਤਾ। ਓਰਲਾ ਪ੍ਰੈਂਡਰਗਾਸਟ ਨੇ 17 ਗੇਂਦਾਂ 'ਤੇ 3 ਚੌਕੇ ਲਗਾ ਕੇ 20 ਦੌੜਾਂ ਬਣਾਈਆਂ ਜਦਕਿ ਈ ਰਿਚਰਡਸਨ ਨੇ 15 (9) ਅਤੇ ਰੇਬੇਕਾ ਸ਼ੋਟਲ ਨੇ 17 (12) ਦਾ ਯੋਗਦਾਨ ਦਿੱਤਾ। ਪਾਕਿਸਤਾਨ ਲਈ ਨਿਦਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਓਵਰਾਂ ਵਿੱਚ 19 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਨਾਸ਼ਰਾ ਸੰਧੂ ਨੇ ਚਾਰ ਓਵਰਾਂ ਵਿੱਚ 21 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਚੈਂਪੀਅਨਸ਼ਿਪ ਚੈੱਸ ਟੂਰ ਫਾਈਨਲ 'ਚ ਭਾਰਤ ਦੇ ਪ੍ਰਗਿਆਨੰਦਾ ਅਤੇ ਅਰਜੁਨ ਲੈਣਗੇ ਹਿੱਸਾ
ਆਇਰਲੈਂਡ ਨੇ 118 ਦੌੜਾਂ ਦਾ ਬਚਾਅ ਕਰਦਿਆਂ ਸਲਾਮੀ ਬੱਲੇਬਾਜ਼ ਮੁਨੀਬਾ ਅਲੀ (12) ਅਤੇ ਕਪਤਾਨ ਬਿਸਮਾਹ ਮਾਰੂਫ ਨੂੰ ਚੌਥੇ ਓਵਰ 'ਚ ਹੀ ਪੈਵੇਲੀਅਨ ਭੇਜ ਦਿੱਤਾ। ਆਇਰਲੈਂਡ ਨੂੰ ਮੈਚ 'ਤੇ ਬਰਕਰਾਰ ਰੱਖਣ ਲਈ ਹੋਰ ਵਿਕਟਾਂ ਦੀ ਲੋੜ ਸੀ ਪਰ ਸਲਾਮੀ ਬੱਲੇਬਾਜ਼ ਜਵੇਰੀਆ ਖਾਨ ਨੇ 39 ਗੇਂਦਾਂ 'ਤੇ 35 ਦੌੜਾਂ ਬਣਾ ਕੇ ਟੀਮ ਨੂੰ ਮੁਸ਼ਕਲ 'ਚੋਂ ਬਾਹਰ ਕੱਢ ਲਿਆ।
ਨਿਦਾ ਨੇ ਜਵੇਰੀਆ ਦਾ ਸਾਥ ਦਿੰਦੇ ਹੋਏ 25 ਗੇਂਦਾਂ 'ਚ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾਈਆਂ, ਜਦਕਿ ਦੋਵਾਂ ਨੇ 46 ਦੌੜਾਂ ਦੀ ਸਾਂਝੇਦਾਰੀ ਕੀਤੀ। ਜਵੇਰੀਆ ਅਤੇ ਨਿਦਾ ਦੇ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਨੂੰ 3 ਓਵਰਾਂ 'ਚ 22 ਦੌੜਾਂ ਦੀ ਲੋੜ ਸੀ। ਆਇਸ਼ਾ ਨਸੀਮ ਨੇ 12 ਗੇਂਦਾਂ 'ਤੇ ਇਕ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 25 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਆਪਣੀ ਟੀਮ ਨੂੰ ਇਕ ਓਵਰ ਬਾਕੀ ਰਹਿੰਦਿਆਂ ਟੀਚੇ ਤੱਕ ਪਹੁੰਚਾ ਦਿੱਤਾ। ਇਸ ਤੋਂ ਇਲਾਵਾ ਆਲੀਆ ਰਿਆਜ਼ ਨੇ ਵੀ ਸੱਤ ਗੇਂਦਾਂ ਵਿੱਚ 11 ਦੌੜਾਂ ਦਾ ਯੋਗਦਾਨ ਦਿੱਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਚੈਂਪੀਅਨਸ਼ਿਪ ਚੈੱਸ ਟੂਰ ਫਾਈਨਲ 'ਚ ਭਾਰਤ ਦੇ ਪ੍ਰਗਿਆਨੰਦਾ ਅਤੇ ਅਰਜੁਨ ਲੈਣਗੇ ਹਿੱਸਾ
NEXT STORY