ਚੰਡੀਗੜ੍ਹ (ਲਲਨ) : ਨੌਜਵਾਨ ਕ੍ਰਿਕਟਰ ਨਿਖਿਲ ਕੁਮਾਰ ਨੇ ਇਕ ਵਾਰ ਫਿਰ ਤੋਂ ਸ਼ਹਿਰ ਦਾ ਮਾਣ ਵਧਾਇਆ ਹੈ। ਉਸ ਦੀ ਚੋਣ ਇੰਡੀਆ ਅੰਡਰ-19 ਟੀਮ ’ਚ ਹੋਈ ਹੈ। ਹੁਣ ਨਿਖਿਲ ਅੰਤਰਰਾਸ਼ਟਰੀ ਪੱਧਰ ’ਤੇ ਚੌਕੇ-ਛੱਕੇ ਮਾਰਦਾ ਦਿਖਾਈ ਦੇਵੇਗਾ। ਜਾਣਕਾਰੀ ਮੁਤਾਬਕ ਭਾਰਤ-ਆਸਟ੍ਰੇਲਿਆ ਵਿਚਾਲੇ ਮਲਟੀ ਫਾਰਮੈਟ ਸੀਰੀਜ਼ 21 ਸਤੰਬਰ ਤੋਂ ਖੇਡੀ ਜਾਵੇਗੀ। ਵਨਡੇ ਸੀਰੀਜ਼ ਪੁਡੂਚੇਰੀ ’ਚ ਖੇਡੀ ਜਾਵੇਗੀ, ਜਿਸ ’ਚ ਪਹਿਲਾ ਮੈਚ 21 ਸਤੰਬਰ ਨੂੰ ਹੋਵੇਗਾ ਜਦਕਿ ਦੂਜਾ ਮੈਚ 23 ਸਤੰਬਰ ਨੂੰ ਹੋਵੇਗਾ। ਸੀਰੀਜ਼ ਦਾ ਆਖ਼ਰੀ ਮੈਚ 26 ਸਤੰਬਰ ਨੂੰ ਹੋਵੇਗਾ।
ਇਸ ਤੋਂ ਬਾਅਦ ਦੋਵੇਂ ਟੀਮਾਂ ਚੇਨਈ ਵੱਲ ਰਵਾਨਾ ਹੋਣਗੀਆਂ, ਜਿੱਥੇ ਚਾਰ ਦਿਨਾ ਫਾਰਮੈਟ ਦੇ 2 ਮੈਚ ਖੇਡੇ ਜਾਣਗੇ। ਪਹਿਲਾ ਮੈਚ 30 ਸਤੰਬਰ ਤੇ ਦੂਜਾ ਮੈਚ 7 ਅਕਤੂਬਰ ਨੂੰ ਖੇਡਿਆ ਜਾਵੇਗਾ। ਬੀ.ਸੀ.ਸੀ.ਆਈ. ਨੇ ਨਿਖਿਲ ਨੂੰ ਚੋਣ ਦੀ ਜਾਣਕਾਰੀ ਈ-ਮੇਲ ਰਾਹੀਂ ਦਿੱਤੀ। ਜਾਣਕਾਰੀ ਮੁਤਾਬਕ ਬੀ.ਸੀ.ਸੀ.ਆਈ. ਵੱਲੋਂ ਯੂ.ਟੀ. ਕ੍ਰਿਕਟ ਐਸੋਸੀਏਸ਼ਨ ਨਾਲ ਕੀਤੇ ਪੱਤਰ ਵਿਹਾਰ ਤੋਂ ਬਾਅਦ ਪ੍ਰਧਾਨ ਸੰਜੇ ਟੰਡਨ ਨੇ ਇਸ ਦੀ ਪੁਸ਼ਟੀ ਕੀਤੀ। ਟੰਡਨ ਤੇ ਯੂ.ਟੀ.ਸੀ.ਏ. ਸਕੱਤਰ ਦੇਵੇਂਦਰ ਸ਼ਰਮਾ ਨੇ ਨਿਖਿਲ ਨਾਲ ਨੂੰ ਬੀ.ਸੀ.ਸੀ.ਆਈ. ਕੈਪ ਭੇਂਟ ਕੀਤੀ। ਇਸ ਮੌਕੇ ਕੋਚ ਦੀਪਕ ਲੋਟੀਆ ਤੇ ਪਿਤਾ ਵਿਨੇਸ਼ ਕੁਮਾਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਪੰਜਾਬ ਪ੍ਰਸ਼ਾਸਨ 'ਚ ਮੁੜ ਫੇਰਬਦਲ, ਵੱਡੀ ਗਿਣਤੀ 'ਚ ਮਾਲ ਅਧਿਕਾਰੀ ਤੇ ਤਹਿਸੀਲਦਾਰਾਂ ਦੇ ਕੀਤੇ ਗਏ ਤਬਾਦਲੇ
ਐੱਨ.ਸੀ.ਏ. ਕੈਂਪ ਤੇ ਇੰਟਰ ਐੱਨ.ਸੀ.ਏ. ’ਚ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ
ਮੋਹਾਲੀ ’ਚ ਲਗਾਏ ਗਏ ਜ਼ੋਨਲ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਕੈਂਪ ’ਚ ਨਿਖਿਲ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਅਹਿਮਦਾਬਾਦ ’ਚ ਨੈਸ਼ਨਲ ਕ੍ਰਿਕਟ ਅਕੈਡਮੀ ਕੈਂਪ ’ਚ ਥਾਂ ਬਣਾਈ ਸੀ। ਕੈਂਪ ’ਚ ਪੰਜ ਵਨਡੇ ਮੈਚਾਂ ’ਚ ਨਿਖਿਲ ਨੇ 4 ਪਾਰੀਆਂ ’ਚ 122 ਦੌੜਾਂ ਬਣਾਈਆਂ ਤੇ 9 ਵਿਕਟਾਂ ਲਈਆਂ ਸਨ।
ਅੰਡਰ-14 ਤੇ ਅੰਡਰ-16 ਟੀਮਾਂ ਦੀ ਕਰ ਚੁੱਕਾ ਕਪਤਾਨੀ
ਯੂ.ਟੀ.ਸੀ.ਏ. ਕ੍ਰਿਕਟ ਐਸੋਸੀਏਸ਼ਨ ਨੂੰ ਮਾਨਤਾ ਨਾ ਮਿਲਣ ਤੋਂ ਪਹਿਲਾਂ ਨਿਖਿਲ ਅੰਡਰ-14 ’ਚ ਹਰਿਆਣਾ ਦੀ ਡਿਸਟ੍ਰਿਕਟ ਟੀਮ ਦੀ ਕਪਤਾਨੀ ਵੀ ਕਰ ਚੁੱਕੇ ਹਨ। ਅਜਿਹੇ ’ਚ ਉਨ੍ਹਾਂ ਦੇ ਕੋਚ ਦੀਪਕ ਲੋਟੀਆ ਨੇ ਦੱਸਿਆ ਕਿ 2021-22 ਵਿਚ ਉਹ ਯੂ.ਟੀ.ਸੀ.ਏ. ਅੰਡਰ-16 ਵਿਚ ਚੰਡੀਗੜ੍ਹ ਟੀਮ ਦੀ ਕਪਤਾਨੀ ਵੀ ਕਰ ਚੁੱਕੇ ਹਨ। ਅਜਿਹੇ ’ਚ ਕੋਚ ਨੇ ਉਮੀਦ ਜਤਾਈ ਹੈ ਕਿ ਨਿਖਿਲ ਆਸਟ੍ਰੇਲੀਆ ਨਾਲ ਹੋਣ ਵਾਲੇ ਟੂਰਨਾਮੈਂਟ ’ਚ ਚੰਗਾ ਪ੍ਰਦਰਸ਼ਨ ਕਰੇਗਾ।
ਦੋ ਸੀਜ਼ਨਾਂ ਤੋਂ ਦੋਹਰੇ ਸੈਂਕੜੇ ਵੀ ਬਣਾ ਰਿਹੈ ਨਿਖਿਲ, 21 ਵਿਕਟਾਂ ਵੀ ਲਈਆਂ
ਨਿਖਿਲ ਕਈ ਸੀਜ਼ਨਾਂ ’ਚ ਚੰਗਾ ਪ੍ਰਦਰਸ਼ਨ ਕਰ ਚੁੱਕੇ ਹਨ। ਸੀਜ਼ਨ 2022-23 ’ਚ ਨਿਖਿਲ ਨੇ ਬੀ.ਸੀ.ਸੀ.ਆਈ. ਅੰਡਰ-19 ਵਿਚ 272 ਦੌੜਾਂ ਬਣਾਈਆਂ, ਜਿਸ ’ਚ ਦੋਹਰਾ ਸੈਂਕੜਾ ਵੀ ਸ਼ਾਮਲ ਸੀ। ਇਸ ਸੀਜ਼ਨ ’ਚ ਉਸ ਦੀਆਂ 2 ਵਿਕਟਾਂ ਵੀ ਸ਼ਾਮਲ ਸਨ। ਬੀ.ਸੀ.ਸੀ.ਆਈ. ਦੇ ਪਿਛਲੇ 2023-24 ਘਰੇਲੂ ਸੀਜ਼ਨ ’ਚ ਨਿਖਿਲ ਨੇ 275 ਦੌੜਾਂ ਬਣਾਈਆਂ ਤੇ 19 ਵਿਕਟਾਂ ਲਈਆਂ, ਜਦਕਿ ਵਨਡੇ ਮੁਕਾਬਲੇ ’ਚ 151 ਦੌੜਾਂ ਬਣਾਈਆਂ ਤੇ 4 ਵਿਕਟਾਂ ਲਈਆਂ ਸਨ। ਇਸ ’ਚ ਨਿਖਿਲ ਦੇ ਦੋ ਅਰਧ ਸੈਂਕੜੇ ਵੀ ਸ਼ਾਮਲ ਹਨ। ਟੰਡਨ ਨੇ ਉਮੀਦ ਜਤਾਈ ਕਿ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਨਿਖਿਲ ਆਪਣੀ ਖੇਡ ’ਚ ਹੋਰ ਨਿਖਾਰ ਲਿਆਏਗਾ ਤੇ ਇਸ ਬੀ.ਸੀ.ਸੀ.ਆਈ. ਦੇ ਇਸ ਘਰੇਲੂ ਸੀਜ਼ਨ ’ਚ ਯੂ.ਟੀ.ਸੀ.ਏ. ਟੀਮ ਲਈ ਚੰਗਾ ਪ੍ਰਦਰਸ਼ਨ ਕਰੇਗਾ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਨੇ ਪਾਰਟੀ ਛੱਡ ਫੜਿਆ ਕਾਂਗਰਸ ਦਾ 'ਹੱਥ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਰਿਸ ਪੈਰਾਲੰਪਿਕ 'ਚ ਭਾਰਤ ਨੂੰ ਮਿਲਿਆ ਪੰਜਵਾਂ ਮੈਡਲ, ਸ਼ੂਟਰ ਰੁਬੀਨਾ ਫਰਾਂਸਿਸ ਨੇ ਜਿੱਤਿਆ ਕਾਂਸੀ ਤਗਮਾ
NEXT STORY