ਮੈਲਬੋਰਨ : ਆਸਟਰੇਲੀਅਨ ਕ੍ਰਿਕਟਰ ਗਲੈਨ ਮੈਕਸਵੈਲ ਨੇ ਮਾਨਸਿਕ ਸਿਹਤ ਨੂੰ ਲੈ ਕੇ ਕ੍ਰਿਕਟ ਤੋਂ ਬ੍ਰੇਕ ਲੈਣ ਤੋਂ ਬਾਅਦ ਵਾਪਸੀ ਕੀਤੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਕਿ ਹੁਣ ਉਸ ਨੂੰ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਨਹੀਂ ਹੈ। ਮੈਕਸਵੈਲ ਨੇ ਇਹ ਬ੍ਰੇਕ ਪਿਛਲੇ ਸਾਲ ਅਕਤੂਬਰ ਵਿਚ ਲਿਆ ਸੀ ਅਤੇ ਇੱਥੇ ਚਲ ਰਹੀ ਬਿੱਗ ਬੈਸ਼ ਲੀਗ ਵਿਚ ਸ਼ਾਨਦਾਰ ਵਾਪਸੀ ਕੀਤੀ ਹੈ, ਜਿਸ ਵਿਚ ਉਸ ਨੇ ਮੈਲਬੋਰਨ ਸਟਾਰਸ ਦੀ ਅਗਵਾਈ ਕਰਦਿਆਂ ਤੇਜ਼ੀ ਨਾਲ ਦੌੜਾਂ ਬਟੋਰੀਆਂ। ਉਸ ਨੇ ਸ਼ੁੱਕਰਵਾਰ ਦੀ ਰਾਤ 45 ਗੇਂਦਾਂ ਵਿਚ ਅਜੇਤੂ 83 ਦੌੜਾਂ ਬਣਾ ਕੇ ਮੈਲਬੋਰਨ ਸਟਾਰਸ ਰੇਨੇਗੇਡਸ 'ਤੇ 7 ਵਿਕਟਾਂ ਨਾਲ ਜਿੱਤ ਦਿਵਾਈ।
ਮੈਕਸਵੈਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਹੁਣ ਮੇਰੇ 'ਤੇ ਕੋਈ ਮਾਨਸਿਕ ਦਬਾਅ ਨਹੀਂ ਹੈ। ਮੈਨੂੰ ਲਗਦਾ ਹੈ ਕਿ ਮੈਂ ਜੋ ਬ੍ਰੇਕ ਲਿਆ ਸੀ ਇਹ ਉਸ ਨਾਲ ਹੀ ਹੈ। ਮੈਂ ਕ੍ਰਿਕਟ ਆਸਟਰੇਲੀਆ ਅਤੇ ਸਾਰੇ ਅਧਿਕਾਰੀਆਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਠੀਕ ਹੋਣ ਲਈ ਬ੍ਰੇਕ ਲਈ ਦੀ ਸਲਾਹ ਦਿੱਤੀ। ਕਿਉਂਕਿ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਇਸ ਦਾ ਫਾਇਦਾ ਮਿਲਣਾ ਸ਼ੁਰੂ ਹੋਇਆ ਹੈ।''
ਨੀਦਰਲੈਂਡ ਦੇ ਹਾਕੀ ਕੋਚ ਨੇ ਕਿਹਾ- ਭਾਰਤ ਨਾਲ ਉਸ ਦੀ ਸਰਜ਼ਮੀਂ 'ਤੇ ਖੇਡਣਾ ਹਮੇਸ਼ਾ ਚੁਣੌਤੀਪੂਰਨ
NEXT STORY