ਨਵੀਂ ਦਿੱਲੀ– ਭਾਰਤੀ ਟੀਮ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੈੱਲ.) ਦੇਸ਼ ਵਿਚ ਉਪਲਬੱਧ ਪ੍ਰਤਿਭਾਵਾਂ ਦੀ ਗਿਣਤੀ ਤੇ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਵਧੇਰੇ ਟੀਮਾਂ ਦੇ ਮਾਮਲੇ ਵਿਚ 'ਵਿਸਤਾਰ ਲਈ ਤਿਆਰ' ਹੈ। ਅਜਿਹੀ ਚਰਚਾ ਹੈ ਕਿ 2021 ਦੇ ਆਈ. ਪੀ. ਐੱਲ. ਵਿਚ 8 ਟੀਮਾਂ ਦੀ ਜਗ੍ਹਾ 9 ਟੀਮਾਂ ਹੋਣਗੀਆਂ ਤੇ ਜਿਸ ਨੂੰ 2023 ਤਕ 10 ਟੀਮਾਂ ਦਾ ਟੂਰਨਾਮੈਂਟ ਕੀਤਾ ਜਾ ਸਕਦਾ ਹੈ।
ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੀ ਵੀ ਇਹ ਭਵਿੱਖ ਦੀ ਯੋਜਨਾ ਹੈ। ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਨਿਰਦੇਸ਼ਕ ਦ੍ਰਾਵਿੜ ਦੇ ਇਸ ਵਿਚਾਰ ਦਾ ਰਾਜਸਥਾਨ ਰਾਇਲਜ਼ ਦੇ ਸਹਿ-ਮਾਲਕ ਮਨੋਜ ਬਡਾਲੇ ਨੇ ਵੀ ਸਮਰਥਨ ਕਰਦੇ ਹੋਏ ਕਿਹਾ ਕਿ 2021 ਵਿਚ 9 ਟੀਮਾਂ ਦੇ ਨਾਲ ਆਈ. ਪੀ. ਐੱਲ. ਦਾ ਆਯੋਜਨ 'ਨਿਸ਼ਚਿਤ ਰੂਪ ਨਾਲ ਸੰਭਵ' ਹੈ।
ਦ੍ਰਾਵਿੜ ਨੇ ਕਿਹਾ,''ਜੇਕਰ ਤੁਸੀਂ ਪ੍ਰਤਿਭਾ ਦੇ ਦ੍ਰਿਸ਼ਟੀਕੋਣ ਤੋਂ ਦੇਖੋ ਤਾਂ ਮੈਨੂੰ ਲੱਗਦਾ ਹੈ ਕਿ ਆਈ. ਪੀ. ਐੱਲ. ਵਿਸਤਾਰ ਲਈ ਤਿਆਰ ਹੈ । ਬਹੁਤ ਸਾਰੇ ਪ੍ਰਤਿਭਾਸ਼ਾਲੀ ਖਿਡਾਰੀ ਹਨ, ਜਿਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ ਹੈ।'' ਦ੍ਰਾਵਿੜ ਨੇ ਕਿਹਾ ਕਿ ਜੇਕਰ ਹੋਰ ਵਧ ਟੀਮਾਂ ਹੋਣ ਤਾਂ ਸਾਰੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ ਤੇ ਇਸ ਨਾਲ ਇਸਦੇ ਪੱਧਰ 'ਤੇ ਕੋਈ ਕਮੀ ਨਹੀਂ ਆਵੇਗੀ।
ਟੀਮ ਇੰਡੀਆ ਦੀ ਮਹਿਮਾਨਨਿਵਾਜ਼ੀ 'ਚ ਕੋਈ ਕਸਰ ਨਹੀਂ ਛੱਡੇਗਾ ਕ੍ਰਿਕਟ ਆਸਟਰੇਲੀਆ
NEXT STORY