ਨਵੀਂ ਦਿੱਲੀ– ਭਾਰਤ ਦੇ ਸਾਬਕਾ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਬ੍ਰਿਟੇਨ ਦੇ ਟੀ-20 ਕੌਮਾਂਤਰੀ ਦੌਰੇ ’ਤੇ ਭਾਰਤ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਮੱਧਕ੍ਰਮ ਦੀ ਕਮਜ਼ੋਰੀ, ਇਕ ਚੰਗੇ ਆਲਰਾਊਂਡਰ ਦੀ ਕਮੀ ਅਤੇ ਖਰਾਬ ਫੀਲਡਿੰਗ ਨੂੰ ਜ਼ਿੰਮੇਵਾਰ ਠਹਿਰਾਇਆ। ਇੰਗਲੈਂਡ ਨੇ ਭਾਰਤ ਨੂੰ 5 ਮੈਚਾਂ ਦੀ ਲੜੀ ’ਚ 4-0 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਟੀਮ ਆਇਰਲੈਂਡ ਵਿਰੁੱਧ ਦੋਵੇਂ ਮੈਚਾਂ ’ਚ ਹਾਰ ਗਈ ਸੀ।
ਪੁਜਾਰਾ ਨੇ ਕਿਹਾ, ‘‘ਇੰਗਲੈਂਡ ਕੋਲ 5ਵੇਂ, 6ਵੇਂ, 7ਵੇਂ ਅਤੇ 8ਵੇਂ ਨੰਬਰ ’ਤੇ ਅਜਿਹੇ ਬੱਲੇਬਾਜ਼ ਸਨ ਜਿਨ੍ਹਾਂ ਨੇ ਪੂਰਾ ਯੋਗਦਾਨ ਦਿੱਤਾ। ਭਾਰਤ ਦੀ ਗੱਲ ਕਰੀਏ ਤਾਂ ਸਾਡੇ ਕੋਲ 5ਵੇਂ ਨੰਬਰ ’ਤੇ ਤਿਲਕ ਵਰਮਾ ਅਤੇ 6ਵੇਂ ਨੰਬਰ ’ਤੇ ਸ਼ਿਵਮ ਦੂਬੇ ਸੀ ਪਰ ਉਨ੍ਹਾਂ ਨੇ ਇੰਗਲੈਂਡ ਦੇ ਮੱਧਕ੍ਰਮ ਦੇ ਬੱਲੇਬਾਜ਼ਾਂ ਵਾਂਗ ਖਾਸ ਯੋਗਦਾਨ ਨਹੀਂ ਪਾਇਆ।’’
ਉਸ ਨੇ ਕਿਹਾ, ‘‘ਭਾਰਤ ਕੋਲ ਇਕ ਚੰਗੇ ਆਲਰਾਊਂਡਰ ਦੀ ਵੀ ਕਮੀ ਹੈ ਅਤੇ ਇਹ ਉਸ ਦੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਭਾਰਤ ਦੀ ਫੀਲਡਿੰਗ ਵੀ ਬਹੁਤ ਖਰਾਬ ਰਹੀ।’’
ਪੁਜਾਰਾ ਨੇ ਅੱਗੇ ਕਿਹਾ, ‘‘ਇਹ ਮੰਨਿਆ ਜਾ ਸਕਦਾ ਹੈ ਕਿ ਇਹ ਨੌਜਵਾਨ ਟੀਮ ਹੈ ਜੋ ਬੱਲੇਬਾਜ਼ੀ ਅਤੇ ਗੇਂਦਬਾਜ਼ੀ ’ਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਖਰਾਬ ਫੀਲਡਿੰਗ ਕਿਸੇ ਵੀ ਤਰ੍ਹਾਂ ਨਾਲ ਸਵੀਕਾਰ ਨਹੀਂ ਕੀਤੀ ਜਾ ਸਕਦੀ। ਖੇਡ ਦੇ ਸਭ ਤੋਂ ਛੋਟੇ ਫਾਰਮੈਟ ’ਚ ਫੀਲਡਿੰਗ ਦੀ ਭੂਮਿਕਾ ਅਹਿਮ ਹੁੰਦੀ ਹੈ ਪਰ ਪੂਰੀ ਲੜੀ ’ਚ ਭਾਰਤ ਦੀ ਫੀਲਡਿੰਗ ਕਮਜ਼ੋਰ ਰਹੀ ਅਤੇ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ।’’
ਕਦੋਂ ਸ਼ੁਰੂ ਹੋਵੇਗੀ ਭਾਰਤ ਬਨਾਮ ਇੰਗਲੈਂਡ ਵਨਡੇ ਸੀਰੀਜ਼, ਨੋਟ ਕਰ ਲਵੋ ਤਿੰਨੋ ਮੈਚਾਂ ਦਾ ਪੂਰਾ ਸ਼ਡਿਊਲ
NEXT STORY