ਨਵੀਂ ਦਿੱਲੀ- ਐਨਰਿਕ ਨਾਰਤਜੇ ਤੇ ਡੇਵਿਡ ਵਾਰਨਰ ਲਖਨਊ ਸੁਪਰ ਜਾਇਟਸ ਦੇ ਖ਼ਿਲਾਫ਼ ਵੀਰਵਾਰ ਨੂੰ ਹੋਣ ਵਾਲੇ ਆਈ. ਪੀ. ਐੱਲ. 2022 ਦੇ 15ਵੇਂ ਮੈਚ ਲਈ ਦਿੱਲੀ ਕੈਪੀਟਲਸ ਦੀ ਟੀਮ 'ਚ ਚੋਣ ਲਈ ਉਪਲੱਬਧ ਰਹਿਣਗੇ। ਵਾਰਨਰ ਨੇ ਜਿੱਥੇ ਇਕਾਂਤਵਾਸ ਦੀ ਸਮਾਂ-ਮਿਆਦ ਪੂਰੀ ਕਰ ਲਈ ਹੈ, ਉੱਥੇ ਹੀ ਨਾਰਤਜੇ ਹੁਣ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ।
ਦਿੱਲੀ ਕੈਪੀਟਲਸ ਦੇ ਸਹਾਇਕ ਕੋਚ ਸ਼ੇਨ ਵਾਟਸਨ ਨੇ ਇਸ ਬਾਰੇ ਕਿਹਾ, 'ਵਾਰਨਰ ਹੁਣ ਇਕਾਂਤਵਾਸ 'ਚੋਂ ਬਾਹਰ ਆ ਗਏ ਹਨ। ਅਜਿਹੇ 'ਚ ਉਹ ਅਗਲੇ ਮੈਚ ਲਈ ਉਪਲੱਬਧ ਰਹਿਣਗੇ, ਜੋ ਬਹੁਤ ਚੰਗਾ ਹੈ।' ਉਨ੍ਹਾਂ ਕਿਹਾ, 'ਨਾਰਤਜੇ ਜਦੋਂ ਤੋਂ ਭਾਰਤ ਪੁੱਜੇ ਹਨ, ਉਦੋਂ ਤੋਂ ਬਿਹਤਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਫਿੱਟਨੈਸ ਟੈਸਟ ਪਾਸ ਕਰ ਲਿਆ ਹੈ ਤੇ ਉਹ ਵੀ ਹੁਣ ਚੋਣ ਲਈ ਉਪਲੱਬਧ ਰਹਿਣਗੇ।'
ਸਮਝਿਆ ਜਾਂਦਾ ਹੈ ਕਿ ਦਿੱਲੀ ਕੈਪੀਟਲਸ 'ਚ ਟਿਮ ਸੇਫ਼ਰਟ ਦੀ ਜਗ੍ਹਾ ਵਾਰਨਰ ਨੂੰ ਮਿਲੇਗੀ, ਜਦਕਿ ਨਾਤਰਜੇ ਜਾਂ ਤਾਂ ਰੋਵਮੈਨ ਪਾਵੇਲ ਜਾਂ ਮੁਸਤਫਿਜ਼ੁਰ ਰਹਿਮਾਨ ਦੀ ਜਗ੍ਹਾ ਪਲੇਇੰਗ ਇਲੈਵਨ 'ਚ ਆਉਣਗੇ। ਜਦਕਿ ਦੂਜੇ ਪਾਸੇ ਹੁਣ ਮਾਰਰਕਸ ਸਟੋਇਨਿਸ ਵੀ ਪਾਕਿਸਤਾਨ ਦਾ ਦੌਰਾ ਖ਼ਤਮ ਹੋਣ ਦੇ ਬਾਅਦ ਲਖਨਊ ਸੁਪਰ ਜਾਇੰਟਸ ਲਈ ਉਪਲੱਬਧ ਰਹਿਣਗੇ। ਉਨ੍ਹਾਂ ਨੂੰ ਐਂਡ੍ਰਿਊ ਟਾਏ ਜਾਂ ਐਵਿਨ ਲੁਈਸ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਜਾਵੇਗਾ।
IPL 2022 : ਰਾਜਸਥਾਨ ਰਾਇਲਜ਼ ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ ਤੋਂ ਬਾਹਰ ਹੋਇਆ ਇਹ ਧਾਕੜ ਕ੍ਰਿਕਟਰ
NEXT STORY