ਰੀਮਸ (ਫਰਾਂਸ)— ਨਾਰਵੇ ਨੇ ਫੀਫਾ ਮਹਿਲਾ ਵਿਸ਼ਵ ਕੱਪ ਮੁਕਾਬਲੇ ਵਿਚ ਮੰਗਲਵਾਰ ਇਥੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਇਸ ਜਿੱਤ ਦੇ ਨਾਲ ਹੀ ਨਾਰਵੇ ਗਰੁੱਪ ਵਿਚ ਦੂਜੇ ਸਥਾਨ 'ਤੇ ਪਹੁੰਚ ਗਿਆ, ਜਦਕਿ ਫ਼ਰਾਂਸ ਚੋਟੀ ਉੱਤੇ ਰਿਹਾ । ਫਰਾਂਸ ਨੇ ਸੋਮਵਾਰ ਨਾਈਜੀਰੀਆ ਨੂੰ 1-0 ਨਾਲ ਹਰਾਇਆ । ਗਰੁੱਪ-ਬੀ ਦੇ ਮੁਕਾਬਲੇ 'ਚ ਜਰਮਨੀ ਨੇ ਦੱਖਣੀ ਅਫਰੀਕਾ ਨੂੰ 4-0 ਨਾਲ ਹਰਾਇਆ ਅਤੇ ਸੂਚੀ ਵਿਚ ਚੋਟੀ ਉੱਤੇ ਰਹਿੰਦੇ ਹੋਏ ਆਖਰੀ-16 ਲਈ ਕੁਆਲੀਫਾਈ ਕੀਤਾ । ਸੋਮਵਾਰ ਸਪੇਨ ਅਤੇ ਚੀਨ ਦਾ ਮੁਕਾਬਲਾ ਗੋਲ-ਰਹਿਤ ਡਰਾਅ ਰਿਹਾ ਅਤੇ ਦੋਵਾਂ ਟੀਮਾਂ ਨੇ 4-4 ਅੰਕ ਲੈ ਕੇ ਕ੍ਰਮਵਾਰ ਦੂਜੇ ਅਤੇ ਤੀਸਰੇ ਸਥਾਨ 'ਤੇ ਰਹਿੰਦੇ ਹੋਏ ਪ੍ਰੀ-ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ।
ਵੱਡੀ ਹਾਰ 'ਤੇ ਬੋਲੇ ਅਫਗਾਨੀ ਕਪਤਾਨ ਨਾਇਬ, ਮੋਰਗਨ ਦਾ ਕੈਚ ਛੱਡਣਾ ਪਿਆ ਭਾਰੀ
NEXT STORY