ਟੂਰਿਨ : ਸਰਬੀਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਏਟੀਪੀ ਫਾਈਨਲਜ਼ ਵਿੱਚ ਸਟੇਫਾਨੋਸ ਸਿਟਸਿਪਾਸ ਨੂੰ ਲਗਾਤਾਰ ਨੌਵੀਂ ਵਾਰ ਹਰਾ ਕੇ ਪਹਿਲਾ ਮੈਚ 6-4, 7-6 ਨਾਲ ਜਿੱਤ ਲਿਆ। 21 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਨੇ ਅਸਤਾਨਾ, ਕਜ਼ਾਕਿਸਤਾਨ ਅਤੇ ਪੈਰਿਸ ਮਾਸਟਰਸ ਵਿੱਚ ਸਿਟਸਿਪਾਸ ਨੂੰ ਹਰਾਇਆ ਸੀ। ਸਿਟਸਿਪਾਸ ਪਿਛਲੇ ਤਿੰਨ ਸਾਲਾਂ ਤੋਂ ਜੋਕੋਵਿਚ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਏ ਹਨ।
ਇਹ ਵੀ ਪੜ੍ਹੋ : ਕੁੰਬਲੇ ਦੀ ਰਾਏ- ਟੈਸਟ ਤੇ ਸੀਮਿਤ ਓਵਰਾਂ ਦੀਆਂ ਵੱਖ-ਵੱਖ ਹੋਣ ਟੀਮਾਂ
ਇਸ ਤੋਂ ਪਹਿਲਾਂ ਆਂਦਰੇਈ ਰੁਬਲੇਵ ਨੇ ਰੂਸ ਦੇ ਡੇਨੀਲ ਮੇਦਵੇਦੇਵ ਨੂੰ 6-7, 6-3, 7-6 ਨਾਲ ਹਰਾਇਆ ਸੀ। ਮੈਚ ਤੋਂ ਬਾਅਦ ਰੂਬਲੇਨ ਨੇ ਯੂਕਰੇਨ 'ਚ ਚੱਲ ਰਹੀ ਜੰਗ ਦਾ ਜ਼ਿਕਰ ਕਰਦੇ ਹੋਏ ਟੀਵੀ ਕੈਮਰਿਆਂ ਦੇ ਸਾਹਮਣੇ ਕਿਹਾ, ''ਸ਼ਾਂਤੀ, ਸ਼ਾਂਤੀ, ਸ਼ਾਂਤੀ, ਇਹੀ ਅਸੀਂ ਚਾਹੁੰਦੇ ਹਾਂ''। ਰੁਬਲੇਵ ਅਤੇ ਮੇਦਵੇਦੇਵ ਦੇ ਨਾਲ-ਨਾਲ ਰੂਸ ਅਤੇ ਬੇਲਾਰੂਸ ਦੇ ਸਾਰੇ ਖਿਡਾਰੀ ਆਪਣੇ ਰਾਸ਼ਟਰੀ ਝੰਡੇ ਤੋਂ ਬਿਨਾਂ ਖੇਡ ਰਹੇ ਹਨ ਅਤੇ ਉਨ੍ਹਾਂ ਦੇ ਨਾਵਾਂ ਦੇ ਅੱਗੇ ਦੇਸ਼ ਦਾ ਨਾਮ ਵੀ ਨਹੀਂ ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ : ਪਤਨੀ ਰਿਵਾਬਾ ਲਈ ਮੈਦਾਨ ’ਚ ਉੱਤਰੇ ਰਵਿੰਦਰ ਜਡੇਜਾ, ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੂੰ ਮਿਲੇ
ਰੂਸ ਦੇ ਯੂਕਰੇਨ 'ਤੇ ਹਮਲੇ ਕਾਰਨ ਖੇਡਾਂ 'ਚ ਦੋਵਾਂ ਦੇਸ਼ਾਂ 'ਤੇ ਭਾਰੀ ਪਾਬੰਦੀਆਂ ਲਗਾਈਆਂ ਗਈਆਂ ਹਨ। ਫਰਵਰੀ ਵਿਚ ਵੀ ਰੂਸ ਦੇ ਹਮਲੇ ਤੋਂ ਬਾਅਦ ਰੂਬਲੇਵ ਨੇ ਟੀਵੀ ਕੈਮਰਿਆਂ ਦੇ ਸਾਹਮਣੇ ਕਿਹਾ, 'ਅਸੀਂ ਜੰਗ ਨਹੀਂ ਚਾਹੁੰਦੇ।' ਰੂਸ ਨੇ ਹਾਲ ਹੀ ਵਿੱਚ ਯੂਕਰੇਨ ਦੇ ਖੇਰਸਨ ਤੋਂ ਫੌਜ ਨੂੰ ਵਾਪਸ ਬੁਲਾ ਲਿਆ ਹੈ, ਜਿਸ ਨੂੰ ਪਿਛਲੇ ਨੌਂ ਮਹੀਨਿਆਂ ਵਿੱਚ ਯੂਕਰੇਨ ਦੀ ਸਭ ਤੋਂ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਟੇਲਰ ਫ੍ਰਿਟਜ਼ ਨੇ ਐਤਵਾਰ ਨੂੰ ਰਾਫੇਲ ਨਡਾਲ ਨੂੰ ਹਰਾਇਆ ਅਤੇ ਕੈਸਪਰ ਰੂਡ ਨੇ ਫੇਲਿਜ਼ ਆਗਰ ਇਲੀਆਸਮੀ ਨੂੰ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023 : ਕਿਹੜਾ ਖਿਡਾਰੀ ਹੋਇਆ ਰਿਟੇਨ, ਕਿਹੜੀ ਟੀਮ ਕੋਲ ਬਚਿਆ ਕਿੰਨਾ ਪੈਸਾ, ਜਾਣੋ ਸਾਰੀਆਂ ਟੀਮਾਂ ਦਾ ਬਿਓਰਾ
NEXT STORY