ਸਿਡਨੀ— ਆਸਟਰੇਲੀਆਈ ਕ੍ਰਿਕਟ 'ਚ ਅੰਡਰ ਆਰਮ ਗੇਂਦ ਸੁੱਟਣ ਲਈ ਮਸ਼ਹੂਰ ਟ੍ਰੇਵਰ ਚੈਪਲ ਹੁਣ ਸਟੀਵ ਸਮਿਥ ਦੇ ਬਾਲ ਟੈਂਪਰਿੰਗ 'ਚ ਫਸਣ ਤੋਂ ਬਾਅਦ ਰਾਹਤ ਮਹਿਸੂਸ ਕਰ ਰਿਹਾ ਹੈ ਕਿਉਂਕਿ ਉਸ 'ਤੇ ਲੱਗਾ ਕਾਲਾ ਦਾਗ਼ ਦੂਜੇ ਨਾਂ 'ਤੇ ਖਿਸਕ ਗਿਆ ਹੈ।
ਟ੍ਰੇਵਰ ਚੈਪਲ ਪਿਛਲੇ 37 ਸਾਲ ਤੋਂ ਆਸਟਰੇਲੀਆਈ ਕ੍ਰਿਕਟ ਦਾ ਸਭ ਤੋਂ ਮਸ਼ਹੂਰ ਅਧਿਆਏ ਆਪਣੇ ਨਾਂ ਨਾਲ ਜੋੜ ਕੇ ਘੁੰਮ ਰਿਹਾ ਸੀ ਪਰ ਟ੍ਰੇਵਰ ਨੇ ਮੰਨਿਆ ਕਿ ਉਸ ਨੂੰ ਖੁਸ਼ੀ ਹੈ ਕਿ ਹੁਣ ਉਹ ਆਸਟਰੇਲੀਆਈ ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਵੱਡਾ ਵਿਲੇਨ ਨਹੀਂ ਰਹਿ ਗਿਆ ਹੈ।
ਟ੍ਰੇਵਰ ਨੇ ਕਿਹਾ, ''ਮੈਂ ਉਹ ਵਿਅਕਤੀ ਸੀ, ਜਿਸ ਨੂੰ ਆਸਟਰੇਲੀਆਈ ਕ੍ਰਿਕਟ ਦੇ ਇਤਿਹਾਸ ਦੀ ਸਭ ਤੋਂ ਕਾਲੇ ਦਿਨ ਦਾ ਸੂਤਰਧਾਰ ਮੰਨਿਆ ਜਾਂਦਾ ਸੀ ਪਰ ਮੇਰੇ ਲਈ ਇਹ ਰਾਹਤ ਦੀ ਗੱਲ ਹੈ ਕਿ ਮੇਰੇ ਨਾਂ ਤੋਂ ਹੁਣ ਇਹ ਟਾਈਟਲ ਹਟ ਜਾਵੇਗਾ।
1981 ਦੇ ਵਰਲਡ ਸੀਰੀਜ਼ ਕੱਪ ਦੇ ਤੀਜੇ ਵਨ ਡੇ ਫਾਈਨਲ 'ਚ ਇਕ ਗੇਂਦ ਬਾਕੀ ਸੀ ਤੇ ਨਿਊਜ਼ੀਲੈਂਡ ਨੂੰ ਟਾਈ ਕਰਨ ਲਈ 6 ਦੌੜਾਂ ਦੀ ਲੋੜ ਸੀ। ਟ੍ਰੇਵਰ ਨੂੰ ਉਸ ਦੇ ਭਰਾ ਤੇ ਆਸਟਰੇਲੀਆਈ ਟੀਮ ਦੇ ਕਪਤਾਨ ਗ੍ਰੇਗ ਚੈਪਲ ਨੇ ਆਖਰੀ ਗੇਂਦ ਨੂੰ ਅੰਡਰ ਆਰਮ ਸੁੱਟਣ ਲਈ ਕਿਹਾ। ਟ੍ਰੇਵਰ ਨੇ ਗੇਂਦ ਨੂੰ ਪਿੱਚ 'ਤੇ ਸੁੱਟ ਦਿੱਤਾ, ਜਿਸ ਨੂੰ ਪੁਛੱਲਾ ਬੱਲੇਬਾਜ਼ ਬ੍ਰਾਇਨ ਮੈਕੇਨੀ ਬਾਊਂਡਰੀ ਦੇ ਪਾਰ ਨਹੀਂ ਪਹੁੰਚਾ ਸਕਿਆ।
ਆਸਟਰੇਲੀਆਈ ਕ੍ਰਿਕਟ ਦੇ ਅਕਸ 'ਤੇ ਅੰਡਰ ਆਰਮ ਮਾਮਲਾ ਸਭ ਤੋਂ ਵੱਡਾ ਕਾਲਾ ਦਾਗ ਸੀ ਤੇ ਟ੍ਰੇਵਰ ਨੂੰ ਇਸ ਦੀ ਕੀਮਤ ਚੁਕਾਉਣੀ ਪਈ ਸੀ ਤੇ ਉਸ ਦਾ ਵਿਆਹ ਟੁੱਟ ਗਿਆ ਸੀ। ਟ੍ਰੇਵਰ ਨੇ ਕਿਹਾ, ''ਮੈਂ ਨਹੀਂ ਜਾਣਦਾ ਕਿ ਉਸ ਘਟਨਾ ਤੋਂ ਬਾਅਦ ਮੇਰੇ ਭਰਾਵਾਂ ਨੇ ਜ਼ਿੰਦਗੀ 'ਚ ਮੇਰੇ ਤੋਂ ਬਿਹਤਰ ਕੀਤਾ ਜਾਂ ਨਹੀਂ। ਮੇਰਾ ਵਿਆਹ ਟੁੱਟ ਗਿਆ ਤੇ ਫਿਰ ਮੇਰਾ ਵਿਆਹ ਨਹੀਂ ਹੋ ਸਕਿਆ ਤੇ ਨਾ ਹੀ ਮੇਰੇ ਬੱਚੇ ਹੋਏ। ਅੱਜਕਲ ਮੈਂ ਬੱਚਿਆਂ ਨੂੰ ਕ੍ਰਿਕਟ ਸਿਖਾਉਂਦਾ ਹਾਂ ਤੇ ਗੋਲਫ ਖੇਡਦਾ ਹਾਂ।''
ਟ੍ਰੇਵਰ ਨੇ ਟੈਂਪਰਿੰਗ ਮਾਮਲੇ 'ਤੇ ਕਿਹਾ, ''ਕਪਤਾਨ ਸਟੀਵ ਸਮਿਥ, ਉਪ-ਕਪਤਾਨ ਡੇਵਿਡ ਵਾਰਨਰ ਤੇ ਕੈਮਰਨ ਬੈਨਕ੍ਰਾਫਟ ਨੂੰ ਆਪਣੀ ਪੂਰੀ ਜ਼ਿੰਦਗੀ ਇਸ ਕਲੰਕ ਨੂੰ ਨਾਲ ਲੈ ਕੇ ਜੀਣਾ ਪਵੇਗਾ। ਉਹ ਇਸ ਮਾਮਲੇ ਨਾਲ ਆਪਣੀ ਬਾਕੀ ਜ਼ਿੰਦਗੀ 'ਚ ਪ੍ਰੇਸ਼ਾਨ ਰਹਿਣਗੇ ਜਾਂ ਨਹੀਂ, ਇਹ ਉਨ੍ਹਾਂ 'ਤੇ ਹੈ ਪਰ ਮੈਂ 37 ਸਾਲ ਤਕ ਇਸ ਬੋਝ ਤੋਂ ਮੁਕਤ ਨਹੀਂ ਹੋ ਸਕਿਆ। ਜੋ ਮੈਂ ਕੀਤਾ, ਉਹ ਮੇਰੇ ਨਾਲ ਹਮੇਸ਼ਾ ਬਣਿਆ ਰਿਹਾ ਅਤੇ ਸਮਿਥ ਤੇ ਬੈਨਕ੍ਰਾਫਟ ਨਾਲ ਵੀ ਅਜਿਹਾ ਹੀ ਹੋਵੇਗਾ। ਉਹ ਆਪਣੀ ਬਾਕੀ ਬਚੀ ਜ਼ਿੰਦਗੀ ਇਸ ਬੋਝ ਨਾਲ ਜੂਝਦੇ ਰਹਿਣਗੇ ਤੇ ਉਨ੍ਹਾਂ ਨਾਲ ਇਹ ਕਲੰਕ ਜੁੜਿਆ ਰਹੇਗਾ ਕਿ ਉਨ੍ਹਾਂ ਨੇ ਆਸਟਰੇਲੀਆਈ ਕ੍ਰਿਕਟ ਨੂੰ ਇਹ ਦਾਗ਼ ਦਿੱਤਾ।
ਗੋਲਡ ਕੋਸਟ 'ਚ ਦਿੱਲੀ ਖੇਡਾਂ ਦੇ ਬਰਾਬਰ ਆਉਣ ਦੀ ਉਮੀਦ
NEXT STORY