ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਕੰਮਕਾਜ ਦੇਖਣ ਲਈ ਸੁਪਰੀਮ ਕੋਰਟ ਵਲੋਂ ਨਿਯੁਕਤ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਤੋਂ ਵਿਦੇਸ਼ੀ ਦੌਰਿਆਂ ਦੌਰਾਨ ਟੀਮ ਦੇ ਮੈਂਬਰਾਂ ਦੀਆਂ ਪਤਨੀਆਂ ਤੇ ਪ੍ਰੇਮਿਕਾਵਾਂ ਦੀਆਂ ਯਾਤਰਾਵਾਂ ਨੂੰ ਲੈ ਕੇ ਬਿਓਰਾ ਦੇਣ ਨੂੰ ਕਿਹਾ ਹੈ। ਸੀ. ਓ. ਏ. ਦੇ ਇਸ ਫੈਸਲੇ ਤੋਂ ਨਾ ਸਿਰਫ ਬੀ. ਸੀ. ਸੀ. ਆਈ. ਦੇ ਅਧਿਕਾਰੀ ਹੈਰਾਨ ਹਨ, ਸਗੋਂ ਲੋਢਾ ਪੈਨਲ ਵੀ ਹੈਰਾਨੀ ਵਿਚ ਹੈ।
ਸਾਬਕਾ ਚੀਫ ਜਸਟਿਸ ਆਰ. ਐੱਸ. ਲੋਢਾ ਨੇ ਕਿਹਾ ਕਿ ਹੁਣ ਇਸ ਮਾਮਲੇ ਵਿਚ ਬੋਰਡ ਦੇ ਲੋਕਪਾਲ ਡੀ. ਕੇ. ਜੈਨ ਨੂੰ ਹੀ ਕੋਈ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਨੂੰ ਹੁਣ ਲੋਢਾ ਪੈਨਲ ਦੇ ਪ੍ਰਸਤਾਵਿਤ ਨਵੇਂ ਸੰਵਿਧਾਨ ਵਿਰੁੱਧ ਉਠਣ ਵਾਲੇ ਕਦਮਾਂ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਮੈਂ ਕੀ ਕਹਿ ਸਕਦਾ ਹਾਂ। ਫੈਸਲਾ ਲੈਣ ਲਈ ਲੋਕਪਾਲ ਇੱਥੇ ਹੈ। ਹਰ ਕੋਈ ਲੋਢਾ ਪੈਨਲ ਦੇ ਪ੍ਰਸਤਾਵਾਂ ਦੀ ਆਪਣੇ ਤਰੀਕੇ ਵਿਆਖਿਆ ਕਰ ਰਿਹਾ ਹੈ। ਸਾਡੇ ਸੁਝਾਅ ਸੰਵਿਧਾਨ ਦੇ ਅਨੁਸਾਰ ਹਨ। ਹੁਣ ਜਦੋਂ ਕੋਈ ਮਾਮਲਾ ਉਠਦਾ ਹੈ ਤਾਂ ਲੋਕਪਾਲ ਨੂੰ ਇਸ 'ਤੇ ਫੈਸਲਾ ਲੈਣਾ ਚਾਹੀਦਾ ਹੈ।''
ਲੋਢਾ ਇਸ ਗੱਲ ਤੋਂ ਪੂਰੀ ਤਰ੍ਹਾਂ ਨਾਲ ਹੈਰਾਨ ਹੈ ਕਿ ਕਿਵੇਂ ਸੀ. ਓ. ਏ. ਨਵੇਂ ਸੰਵਿਧਾਨ ਨੂੰ ਲਾਗੂ ਕਰਨ ਵਿਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ, ''ਬਿਲਕੁਲ, ਪਿਛਲੇ 2 ਸਾਲਾਂ ਵਿਚ ਕੁਝ ਵੀ ਨਹੀਂ ਹੋਇਆ ਹੈ। ਅਸੀਂ ਸੁਪਰੀਮ ਕੋਰਟ ਵਲੋਂ ਜਾਰੀ ਰਿਪੋਰਟ ਨੂੰ ਲਾਗੂ ਹੁੰਦਾ ਦੇਖਣਾ ਚਾਹੁੰਦੇ ਹਾਂ ਪਰ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਅਸੀਂ ਕੁਝ ਨਹੀਂ ਦੇਖਿਆ ਹੈ। ਬੀ. ਸੀ. ਸੀ. ਆਈ. ਦੇ ਅਧਿਕਾਰੀ ਨੇ ਕਿਹਾ ਕਿ ਦੌਰੇ ਦੇ ਬਾਰੇ ਵਿਚ ਕਪਤਾਨ ਤੇ ਕੋਚ ਨੂੰ ਆਪਣੀਆਂ ਪਤਨੀਆਂ ਜਾਂ ਪ੍ਰੇਮਿਕਾਵਾਂ ਨੂੰ ਦੌਰਿਆਂ 'ਤੇ ਲਿਜਾਣਾ ਸਪੱਸ਼ਟ ਰੂਪ ਨਾਲ ਹਿੱਤਾਂ ਦਾ ਟਕਰਾਅ ਸੀ। ਉਸ ਨੇ ਕਿਹਾ, ''ਉਨ੍ਹਾਂ ਵਲੋਂ ਕਈ ਅਜਿਹੇ ਫੈਸਲੇ ਲਏ ਗਏ ਹਨ, ਜਿਹੜੇ ਨਾ ਸਿਰਫ ਬੀ. ਸੀ. ਸੀ. ਆਈ. ਦੇ ਨਵੇਂ ਸੰਵਿਧਾਨ ਦੀ ਪੂਰੀ ਤਰ੍ਹਾਂ ਉਲੰਘਣਾ ਕਰਦੇ ਹਨ, ਸਗੋਂ ਲੋਢਾ ਪੈਨਲ ਕਮੇਟੀ ਦੀ ਰਿਪੋਰਟ ਦੀ ਵੀ ਉਲੰਘਣਾ ਕਰਦੇ ਹਨ।'' ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਕੀ ਲੋਕਪਾਲ ਇਸ ਪੂਰੇ ਮਾਮਲੇ ਨਾਲ ਕਿਵੇਂ ਨਜਿੱਠਦਾ ਹੈ ਕਿਉਂਕਿ ਸੀ. ਓ. ਏ. ਦੇ ਇਕ ਮੈਂਬਰ ਨੇ ਖੁਦ ਇਹ ਸਪੱਸ਼ਟ ਕੀਤਾ ਹੈ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਪ੍ਰਸਤਾਵ ਪਾਸ ਨਹੀਂ ਕੀਤਾ ਗਿਆ ਸੀ।
ਇਸਨਰ ਨਿਊਪੋਰਟ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ
NEXT STORY