ਸਪੋਰਟਸ ਡੈਸਕ : ਹਾਕੀ ਇੰਡੀਆ ਨੇ ਮਈ ਵਿਚ ਹੋਣ ਵਾਲੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਰਾਸ਼ਟਰੀ ਟੀਮ ਦੇ ਕੈਂਪ ਲਈ 35 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ ਹੈ ਜਿਸ ਵਿਚ ਸਾਬਕਾ ਕਪਤਾਨ ਰਾਣੀ ਰਾਮਪਾਲ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ। ਮਹਿਲਾ ਟੀਮ ਦੀ ਮੁੱਖ ਕੋਚ ਯਾਨੇਕੇ ਸ਼ਾਪਮੈਨ ਨੇ ਕਿਹਾ ਕਿ ਕੈਂਪ ਨੌਂ ਅਪ੍ਰਰੈਲ ਤੋਂ 13 ਮਈ ਤਕ ਚੱਲੇਗਾ ਜਿਸ ਤੋਂ ਬਾਅਦ ਆਸਟ੍ਰੇਲੀਆ ਦੌਰਾ ਹੋਣਾ ਹੈ।
ਟੋਕੀਓ ਓਲੰਪਿਕ ਵਿਚ ਰਾਣੀ ਦੀ ਕਪਤਾਨੀ ਵਿਚ ਭਾਰਤੀ ਟੀਮ ਇਤਿਹਾਸਕ ਚੌਥੇ ਸਥਾਨ 'ਤੇ ਰਹੀ ਸੀ। ਉਸ ਤੋਂ ਬਾਅਦ ਤੋਂ ਸੱਟਾਂ ਕਾਰਨ ਰਾਣੀ ਟੀਮ 'ਚੋਂ ਬਾਹਰ ਹੈ। ਉਨ੍ਹਾਂ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਦੱਖਣੀ ਅਫਰੀਕਾ ਦੌਰੇ ਲਈ ਟੀਮ ਵਿਚ ਚੁਣਿਆ ਗਿਆ ਸੀ। ਰਾਣੀ ਨੇ ਪਿਛਲੇ ਸਾਲ ਐੱਫਆਈਐੱਚ ਮਹਿਲਾ ਪ੍ਰਰੋ ਲੀਗ ਵਿਚ ਬੈਲਜੀਅਮ ਖ਼ਿਲਾਫ਼ ਆਖ਼ਰੀ ਮੈਚ ਖੇਡਿਆ ਜੋ ਉਨ੍ਹਾਂ ਦਾ 250ਵਾਂ ਅੰਤਰਰਾਸ਼ਟਰੀ ਮੈਚ ਸੀ।
IPL 2023 : ਸ਼ਿਖਰ ਧਵਨ ਦੀ ਸ਼ਾਨਦਾਰ ਬੱਲੇਬਾਜ਼ੀ, ਹੈਦਰਾਬਾਦ ਨੂੰ ਦਿੱਤਾ 144 ਦੌੜਾਂ ਦਾ ਟੀਚਾ
NEXT STORY