ਕੋਲਕਾਤਾ— ਬੰਗਾਲ ਕ੍ਰਿਕਟ ਸੰਘ (ਸੀ.ਏ.ਬੀ) ਦੀ ਆਧਿਕਾਰੀਕ ਵੈੱਬਸਾਈਟ ਨੂੰ ਹੈਕ ਕਰ ਲਿਆ ਗਿਆ ਹੈ। ਇਸ ਦੇ ਖਿਲਾਫ ਸੀ. ਏ. ਸੀ. ਨੇ ਲਾਲ ਬਾਜ਼ਾਰ ਸਿਟੀ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸੀ. ਏ. ਬੀ. ਦੀ ਵੈੱਬਸਾਈਟ ਖੋਲਣ 'ਤੇ ਇਕ ਸੰਦੇਸ਼ ਲਿਖਿਆ ਆਉਦਾ ਜਿਸ 'ਚ ਇਹ ਦੱਸਿਆ ਗਿਆ ਹੁੰਦਾ ਹੈ ਕਿ ਕੁਝ ਤਕਨੀਕੀ ਕਾਰਨਾਂ ਨਾਲ ਇਹ ਵੈੱਬਸਾਈਟ ਅਸਥਾਈ ਰੂਪ ਤੋਂ ਬੰਦ ਕਰ ਦਿੱਤੀ ਗਈ ਹੈ।
ਸਾਈਟ ਨੂੰ 9 ਜੂਨ ਦੀ ਰਾਤ ਨੂੰ ਹੈਕ ਕੀਤਾ ਗਿਆ ਸੀ ਜਿਸ ਦਾ ਪਤਾ 10 ਜੂਨ ਨੂੰ ਲੱਗਿਆ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਸੀ. ਏ. ਬੀ. ਦੇ ਸੰਯੁਕਤ ਸਚਿਵ ਅਵਿਸ਼ੇਕ ਡਾਲਮਿਆ ਨੇ ਕਿਹਾ ਕਿ ਲਾਲ ਬਾਜ਼ਾਰ ਦੀ ਸਾਇਬਰ ਸੇਲ 'ਚ ਲਿਖਤੀ ਸ਼ਿਕਾਇਤ 10 ਜੂਨ ਨੂੰ ਦਰਜ ਕਰਵਾ ਦਿੱਤੀ ਗਈ ਸੀ। ਸਾਨੂੰ ਉਮੀਦ ਹੈ ਕਿ ਇਹ ਸਮੱਸਿਆ ਜਲਦੀ ਹੀ ਠੀਕ ਹੋ ਜਾਵੇਗੀ।
ਇੰਗਲੈਂਡ ਟੀਮ 'ਚ ਜੇਸਨ ਰੋਏ ਦੀ ਜਗ੍ਹਾ ਇਸ ਖਿਡਾਰੀ ਨੂੰ ਕੀਤਾ ਜਾ ਸਕਦਾ ਹੈ ਸ਼ਾਮਲ : ਮੋਰਗਨ
NEXT STORY