ਨਵੀਂ ਦਿੱਲੀ— ਪਹਿਲਵਾਨ ਸਾਗਰ ਧਨਖੜ ਕਤਲ ਮਾਮਲੇ ’ਚ ਮੰਡੋਲ3ੀ ਜੇਲ ’ਚ ਬੰਦ ਓਲੰਪੀਅਨ ਸੁਸ਼ੀਲ ਕੁਮਾਰ ਨੂੰ ਅੱਜ ਤਿਹਾੜ ਜੇਲ ’ਚ ਲਿਜਾਇਆ ਗਿਆ। ਜੇਲ ਲੈ ਜਾਣ ਤੋਂ ਪਹਿਲਾਂ ਪੁਲਸ ਕਰਮਚਾਰੀਆਂ ਦਰਮਿਆਨ ਸੁਸ਼ੀਲ ਕੁਮਾਰ ਦੇ ਨਾਲ ਸੈਲਫ਼ੀ ਲਈ ਹੋੜ ਮਚ ਗਈ। ਸੁਸ਼ੀਲ ਕੁਮਾਰ ਨੇ ਵੀ ਸੈਲਫ਼ੀ ਦੀ ਮੰਗ ’ਤੇ ਪੁਲਸ ਵਾਲਿਆਂ ਨੂੰ ਨਿਰਾਸ਼ ਨਹੀਂ ਕੀਤਾ। ਕਤਲ ਦੇ ਜੁਰਮ ਦੇ ਦੋਸ਼ੀ ਨੇ ਵੀ ਵੱਖ-ਵੱਖ ਪੋਜ਼ ’ਚ ਪੁਲਸ ਵਾਲਿਆਂ ਦੇ ਨਾਲ ਤਸਵੀਰਾਂ ਖਿੱਚਵਾਈਆਂ। ਤਸਵੀਰ ’ਚ ਸੁਸ਼ੀਲ ਆਰੇਂਜ ਕਲਰ ਦੀ ਟੀ-ਸ਼ਰਟ ਪਹਿਨੇ ਹੋਏ ਹਨ। ਸੁਸ਼ੀਲ ਦੇ ਨਾਲ ਕਰੀਬ ਅੱਧਾ ਦਰਜਨ ਪੁਲਸ ਵਾਲੇ ਮੌਜੂਦ ਸਨ। ਇਸ ਤੋਂ ਪਹਿਲਾਂ ਕੋਰਟ ਨੇ ਸੁਸ਼ੀਲ ਕੁਮਾਰ ਦੀ ਜੂਡੀਸ਼ੀਅਲ ਕਸਟਡੀ ਨੂੰ 9 ਜੁਲਾਈ ਤਕ ਵਧਾ ਦਿੱਤਾ ਹੈ। ਹੁਣ ਸੁਸ਼ੀਲ ਜੇਲ ’ਚ ਹੀ ਰਹਿਣਗੇ।
ਇਹ ਵੀ ਪੜ੍ਹੋ : 1983 ’ਚ ਕਪਿਲ ਦੇਵ ਦੀ ਅਗਵਾਈ ’ਚ ਅੱਜ ਦੇ ਹੀ ਦਿਨ ਪਹਿਲੀ ਵਾਰ ਭਾਰਤ ਨੇ ਜਿੱਤਿਆ ਸੀ ਵਰਲਡ ਕੱਪ
ਗੈਂਗਸਟਰਾਂ ਨਾਲ ਖਤਰੇ ਨੂੰ ਦੇਖਦੇ ਹੋਏ ਵਾਧੂ ਸੁਰੱਖਿਆ
ਪਹਿਲਵਾਨ ਸੁਸ਼ੀਲ ਕੁਮਾਰ ਨੂੰ ਕੁਝ ਗੈਂਗਸਟਰਾਂ ਤੋਂ ਕਥਿਤ ਤੌਰ ’ਤੇ ਖ਼ਤਰਾ ਹੋਣ ਦੇ ਚਲਦੇ ਉਨ੍ਹਾਂ ਦੀ ਸੁਰੱਖਿਆ ’ਤੇ ਵਾਧੂ ਧਿਆਨ ਦਿੱਤਾ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੁਸ਼ੀਲ ਨੂੰ ਜੇਕਰ ਤਿਹਾੜ ਜੇਲ ’ਚ ਸ਼ਿਫ਼ਟ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਉੱਥੇ ਜੇਲ ਨੰਬਰ-2 ’ਚ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਜਾਪਾਨ ਦੀ 90 ਸਾਲਾ ਤਾਕੀਸ਼ਿਮਾ ਹੈ ਜਿੰਮ ’ਚ ਫ਼ਿੱਟਨੈਸ ਇੰਸਟ੍ਰਕਟਰ, ਤੰਦਰੁਸਤੀ ਹੈ 20 ਸਾਲਾ ਮੁਟਿਆਰ ਵਾਂਗ
ਤਸਵੀਰਾਂ ’ਚ ਕਾਫ਼ੀ ਖ਼ੁਸ਼ ਦਿਸ ਰਹੇ ਹਨ ਸੁਸ਼ੀਲ
ਅੱਜ ਤਿਹਾੜ ਜੇਲ ’ਚ ਸ਼ਿਫ਼ਟ ਹੋਣ ਤੋਂ ਪਹਿਲਾਂ ਸੁਸ਼ੀਲ ਕੁਮਾਰ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਸਨ। ਮੀਡੀਆ ਰਿਪੋਰਟਸ ਮੁਤਾਬਕ ਮੰਡੋਲੀ ਦੀ ਜੇਲ ਨੰਬਰ-15 ਦੇ ਇਕ ਸੈਲ ’ਚ ਬੰਦ ਸੁਸ਼ੀਲ ਇੱਥੇ ਜਿੰਮ ਦੀ ਸਹੂਲਤ ਨਾ ਹੋਣ ਕਾਰਨ ਸਵੇਰੇ-ਸ਼ਾਮ ਦੰਡ-ਬੈਠਕਾਂ ਲਾਉਂਦੇ ਸਨ। ਉਨ੍ਹਾਂ ਦਾ ਜ਼ਿਆਦਾਤਰ ਸਮਾਂ ਕਸਰਤ ਕਰਨ ’ਚ ਬੀਤ ਰਿਹਾ ਸੀ। ਜੇਲ ਸਟਾਫ਼ ਸਵੇਰੇ-ਸ਼ਾਮ ਉਨ੍ਹਾਂ ਨੂੰ ਸੈੱਲ ਦੇ ਅੰਦਰ ਹੀ ਦੰਡ ਬੈਠਕ ਲਾਉਂਦੇ ਹੋਏ ਦੇਖਦਾ ਸੀ। ਖਾਣੇ ’ਚ ਉਹ ਰੋਟੀ, ਸਬਜ਼ੀ ਤੇ ਚਾਵਲ ਤੋਂ ਇਲਾਵਾ ਦੁੱਧ ਤੇ ਫਲ ਵੀ ਲੈ ਰਰੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਦਾਲਤ ਨੇ ਸੁਸ਼ੀਲ ਕੁਮਾਰ ਦੀ ਨਿਆਇਕ ਹਿਰਾਸਤ 9 ਜੁਲਾਈ ਤਕ ਵਧਾਈ
NEXT STORY