ਸਪੋਰਟਸ ਡੈਸਕ— ਕਪਿਲ ਦੇਵ ਦੀ ਕਪਤਾਨੀ ’ਚ ਅੱਜ ਦੇ ਹੀ ਦਿਨ ਸਨ 1983 ’ਚ ਭਾਰਤੀ ਟੀਮ ਨੇ ਇਤਿਹਾਸ ਰਚਦੇ ਹੋਏ ਪਹਿਲਾ ਵਰਲਡ ਕੱਪ ਖ਼ਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ ਕਪਿਲ ਦੀ ਅਗਵਾਈ ਵਾਲੀ ਟੀਮ ਨੇ ਵੈਸਟਇੰਡੀਜ਼ ਦੇ ਹੈਟ੍ਰਿਕ ਲਾਉਣ ਦੇ ਸੁਫ਼ਨੇ ਨੂੰ ਵੀ ਤੋੜਿਆ ਸੀ। ਭਾਰਤ ਨੇ ਲਾਗਾਤਾਰ ਦੋ ਵਾਰ ਦੇ ਜੇਤੂ ਵੈਸਟਇੰਡੀਜ਼ ਨੂੰ 43 ਦੌੜਾਂ ਨਾਲ ਹਰਾ ਕੇ ਇਹ ਵੱਕਾਰੀ ਟਰਾਫ਼ੀ ਜਿੱਤੀ ਸੀ। ਕਪਿਲ ਦੇਵ 38 ਸਾਲ ਪਹਿਲਾਂ ਕ੍ਰਿਕਟ ਵਰਲਡ ਕੱਪ ਚੁੱਕਣ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ ਸਨ।
ਇਹ ਵੀ ਪੜ੍ਹੋ : ਟੈਸਟ 'ਚ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਨੂੰ ਹਮੇਸ਼ਾ ਯਾਦ ਰੱਖਣਗੇ ਲੋਕ : ਗਾਂਗੁਲੀ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 54.5 ਓਵਰਾਂ ’ਚ 183 ਦੌੜਾਂ ’ਤੇ ਢੇਰ ਹੋ ਗਈ ਜਿਸ ’ਚ ਕਿ੍ਰਸ ਸ਼੍ਰੀਕਾਂਤ ਨੇ ਸਭ ਤੋਂ ਜ਼ਿਆਦਾ 38 ਦੌੜਾਂ ਬਣਾਈਆਂ ਸਨ। ਸ਼੍ਰੀਕਾਂਤ ਤੋਂ ਇਲਾਵਾ ਮੋਹਿੰਦਰ ਅਮਰਨਾਥ ਤੇ ਸੰਦੀਪ ਪਾਟਿਲ ਨੇ ਕ੍ਰਮਵਾਰ 26 ਤੇ 27 ਦੌੜਾਂ ਬਣਾਈਆਂ ਸਨ। ਜਦਕਿ ਟੀਮ ਦੇ ਹੋਰ ਖਿਡਾਰੀ 20 ਦੌੜਾਂ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ ਸਨ। ਵਿੰਡੀਜ਼ ਟੀਮ ਨੂੰ ਦੇਖਦੇ ਹੋਏ ਭਾਰਤ ਦਾ ਕੁਲ ਸਕੋਰ ਬਹੁਤ ਘੱਟ ਸੀ ਪਰ ਇਸ ਦੌਰਾਨ ਭਾਰਤੀ ਗੇਂਦਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਦਿਖਾਇਆ ਤੇ ਸਿਰਫ 140 ਦੌੜਾਂ ’ਤੇ ਵਿੰਡੀਜ਼ ਟੀਮ ਨੂੰ ਢੇਰ ਕਰ ਦਿੱਤਾ।
ਇਹ ਵੀ ਪੜ੍ਹੋ : ਤਨਖਾਹ ਨਾ ਮਿਲਣ ਤੋਂ ਪ੍ਰੇਸ਼ਾਨ ਤਾਈਕਵਾਂਡੋ ਕੋਚ ਨੇ ਕੀਤੀ ਖੁਦਕੁਸ਼ੀ
ਮੋਹਿੰਦਰ ਅਮਰਨਾਥ ਤੇ ਮਦਨ ਲਾਲ ਸਟਾਰ ਗੇਂਦਬਾਜ਼ ਰਹੇ ਸਨ ਜਿਨ੍ਹਾਂ ਨੇ ਕ੍ਰਮਵਾਰ 12 ਤੇ 31 ਦੌੜਾਂ ਦੇ ਕੇ 3-3 ਵਿਕਟਾਂ ਆਪਣੇ ਨਾਂ ਕੀਤੀਆਂ ਤੇ ਭਾਰਤ ਨੇ 43 ਦੌੜਾਂ ਦੀ ਇਤਿਹਾਸਕ ਜਿੱਤ ਦਰਜ ਕੀਤੀ। ਇੰਗਲੈਂਡ ਦੇ ਡੇਵਿਡ ਗਾਵਰ 1983 ਦੇ ਵਰਲਡ ਕੱਪ ’ਚ 384 ਦੌੜਾਂ ਦੇ ਨਾਲ ਰਨ ਸਕੋਰਿੰਗ ਚਾਰਟ ’ਚ ਚੋਟੀ ’ਤੇ ਰਹਿਣ ’ਚ ਸਫਲ ਰਹੇ ਜਦਕਿ ਭਾਰਤੀ ਮੱਧ ਗਤੀ ਦੇ ਗੇਂਦਬਾਜ਼ ਰੋਜਰ ਬਿੰਨੀ ਨੇ ਇੰਗਲੈਂਡ ਦੇ ਹਾਲਾਤ ’ਚ ਆਪਣੀ ਯੋਗਤਾ ਸਾਬਤ ਕੀਤੀ ਕਿਉਂਕਿ ਉਨ੍ਹਾਂ ਨੇ ਟੂਰਨਾਮੈਂਟ ਨੂੰ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੇ ਤੌਰ ’ਤੇ ਸਮਾਪਤ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ENG v SL : ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਇੰਗਲੈਂਡ ਨੇ ਸੀਰੀਜ਼ 'ਤੇ ਕੀਤਾ ਕਬਜ਼ਾ
NEXT STORY