ਬੀਜਿੰਗ (ਵਾਰਤਾ): ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਅਤੇ ਬੀਜਿੰਗ 2022 ਖੇਡਾਂ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਸਰਦ ਰੁੱਤ ਓਲੰਪਿਕ ਖੇਡਾਂ ਬੀਜਿੰਗ 2022 ਦੇ ਜੇਤੂ ਸਮਾਰੋਹ ਦੌਰਾਨ ਤਗਮਾ ਜੇਤੂਆਂ ਨੂੰ ਆਪਣੇ ਮਾਸਕ ਉਤਾਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਆਈ.ਓ.ਸੀ. ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ, ‘ਜਿੱਤ ਸਮਾਰੋਹ ਪ੍ਰੋਟੋਕੋਲ ਨੂੰ ਐਥਲੀਟਾਂ ਨੂੰ ਆਪਣੇ ਕਰੀਅਰ ਦੇ ਇਸ ਵਿਲੱਖਣ ਅਨੁਭਵ ਦੌਰਾਨ ਦੁਨੀਆ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਅਨੁਕੂਲਿਤ ਬਣਾਇਆ ਗਿਆ ਹੈ। ਨਾਲ ਹੀ ਇਹ ਮੀਡੀਆ ਨੂੰ ਇਸ ਪਲ ਨੂੰ ਪੂਰੀ ਤਰ੍ਹਾਂ ਨਾਲ ਕੈਪਚਰ ਕਰਨ ਵਿਚ ਮਦਦ ਕਰਦਾ ਹੈ।’
ਇਹ ਵੀ ਪੜ੍ਹੋ: ਹਾਰਦਿਕ ’ਤੇ ਚੜ੍ਹਿਆ ‘ਪੁਸ਼ਪਾ’ ਦਾ ਖ਼ੁਮਾਰ, ਨਾਨੀ ਨਾਲ ‘ਸ਼੍ਰੀਵੱਲੀ’ ’ਤੇ ਕੀਤਾ ਡਾਂਸ (ਵੀਡੀਓ)
ਕੋਵਿਡ-19 ਨਿਯਮਾਂ ਮੁਤਾਬਕ, ਐਥਲੀਟਾਂ ਨੂੰ ਜਿੱਤ ਸਮਾਰੋਹ ਦੀ ਸ਼ੁਰੂਆਤ ਤੋਂ ਲੈ ਕੇ ਪੋਡੀਅਮ ’ਤੇ ਪਹੁੰਚਣ ਤੱਕ ਮਾਸਕ ਪਾਉਣਾ ਹੋਵੇਗਾ। ਪੋਡੀਅਮ ’ਤੇ ਪਹੁੰਚਣ ’ਤੇ ਐਥਲੀਟਾਂ ਨੂੰ ਆਪਣਾ ਮਾਸਕ ਉਤਾਰਨ ਲਈ ਇਕ ਵਿਜ਼ੂਅਲ ਸੰਕੇਤ ਦਿੱਤਾ ਜਾਵੇਗਾ। ਜੇਤੂਆਂ ਨੂੰ ਮਾਸਕ ਤੋਂ ਬਿਨ੍ਹਾਂ ਉਨ੍ਹਾਂ ਦੇ ਤਮਗੇ ਅਤੇ ਮਸਕਟ ਨਾਲ ਸਨਮਾਨਿਤ ਕੀਤਾ ਜਾਏਗਾ। ਐਂਥਮ ਪੂਰਾ ਹੋਣ ਤੋਂ ਬਾਅਦ ਐਥਲੀਟਾਂ ਨੂੰ ਇਕ ਵਿਜ਼ੂਅਲ ਸੰਕੇਤ ਰਾਹੀਂ ਗੋਲਡ ਪੋਡੀਅਮ ’ਤੇ ਇਕ ਗਰੁੱਪ ਫੋਟੋ ਅਤੇ ਪੋਡੀਅਮ ਤੋਂ ਉਤਰਨ ਤੋਂ ਪਹਿਲਾਂ ਆਪਣੇ ਮਾਸਕ ਵਾਪਸ ਲਗਾਉਣ ਲਈ ਸੱਦਾ ਦਿੱਤਾ ਜਾਵੇਗਾ। ਆਈ.ਓ.ਸੀ. ਨੇ ਕਿਹਾ ਕਿ ਸਮਾਰੋਹ ਤੋਂ ਬਾਅਦ ਐਥਲੀਟ ਮੀਡੀਆ ਅਤੇ ਹੋਰ ਤਮਗਾ ਜੇਤੂਆਂ/ਟੀਮਾਂ ਤੋਂ ਸਮਾਜਿਕ ਦੂਰੀ ਬਣਾਈ ਰੱਖਦੇ ਹੋਏ ਵਿਅਕਤੀਗਤ ਜਾਂ ਟੀਮ ਨਾਲ ਫੋਟੋਆਂ ਖਿਚਾਉਣ ਲਈ ਆਪਣਾ ਮਾਸਕ ਉਤਾਰ ਸਕਦੇ ਹਨ।
ਇਹ ਵੀ ਪੜ੍ਹੋ: ਭਾਰਤੀ ਆਲਰਾਊਂਡਰ ਕਰੁਣਾਲ ਪੰਡਯਾ ਦਾ ਟਵਿਟਰ ਅਕਾਊਂਟ ਹੈਕ, ਕੀਤੇ ਗਏ ਕਈ ਅਜੀਬੋ-ਗਰੀਬ ਟਵੀਟ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹਾਕੀ ਦੇ ਮਹਾਨ ਖਿਡਾਰੀ ਚਰਨਜੀਤ ਸਿੰਘ ਦਾ ਦਿਹਾਂਤ
NEXT STORY