ਨਵੀਂ ਦਿੱਲੀ, (ਬਿਊਰੋ)— ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੇ ਸ਼ੂਟਿੰਗ ਟ੍ਰਾਇਲ ਦਾ ਐਤਵਾਰ ਨੂੰ ਆਖਰੀ ਦਿਨ ਹੋਵੇਗਾ। ਇਸ ਤੋਂ ਬਾਅਦ ਐਸੋਸੀਏਸ਼ਨ ਚੋਣਵੇਂ ਖਿਡਾਰੀਆਂ ਦੀ ਟ੍ਰੇਨਿੰਗ ਸ਼ੁਰੂ ਕਰੇਗੀ। 11 ਜਨਵਰੀ ਤੋਂ ਚੱਲ ਰਹੇ ਇਸ ਸ਼ੂਟਿੰਗ ਟ੍ਰਾਇਲ ਦਾ ਨਤੀਜਾ 23 ਜਨਵਰੀ ਨੂੰ ਐਲਾਨ ਕੀਤਾ ਜਾਵੇਗਾ। ਇਸਦੇ ਲਈ ਹਰ ਖਿਡਾਰੀ ਲਿਸਟ ਵਿਚ ਆਪਣਾ ਨਾਂ ਆਉਣ ਦੀ ਦੁਆ ਕਰ ਰਿਹਾ ਹੈ। ਇਹ ਟ੍ਰਾਇਲ 10, 25 ਤੇ 50 ਮੀਟਰ ਸ਼ੂਟਿੰਗ ਲਈ ਹੋਏ ਹਨ।
ਨੈਸ਼ਨਲ ਸਕੁਐਡ-2018 ਵਿਚ ਭਰਤੀ ਲਈ ਹੋਣ ਵਾਲੇ ਇਸ ਟ੍ਰਾਇਲ ਵਿਚ ਕਈ ਨੀਮ ਫੌਜੀ ਦਸਤਿਆਂ ਦੇ ਜਵਾਨਾਂ ਨੇ ਵੀ ਹਿੱਸਾ ਲਿਆ ਹੈ। ਇਸਦੇ ਇਲਾਵਾ ਕਈ ਨੈਸ਼ਨਲ ਖਿਡਾਰੀ ਸਕੁਐਡ ਦਾ ਹਿੱਸਾ ਬਣਨ ਲਈ ਨਿਸ਼ਾਨਾ ਲਗਾ ਰਹੇ ਹਨ। ਰਾਈਫਲ, ਪਿਸਟਲ ਤੇ ਸ਼ਾਟਗਨ ਲਈ ਹੋਣ ਵਾਲੀ ਇਸ ਟ੍ਰੇਨਿੰਗ ਵਿਚ ਖਿਡਾਰੀਆਂ ਨੂੰ ਆਗਾਮੀ ਕਾਮਨਵੈਲਥ ਖੇਡਾਂ ਤੇ ਵਿਸ਼ਵ ਕੱਪ ਲਈ ਤਿਆਰ ਕੀਤਾ ਜਾਵੇਗਾ।
ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ : ਆਨੰਦ ਨੇ ਗਿਰੀ ਨਾਲ ਡਰਾਅ ਖੇਡਿਆ
NEXT STORY