ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਹੋਰ ਕ੍ਰਿਕਟ ਮੁਕਾਬਲਾ ਜਲਦ ਹੀ ਸਾਹਮਣੇ ਹੋਵੇਗਾ। ਇੰਗਲੈਂਡ 'ਚ 24 ਜੂਨ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਵਨਡੇ ਵਿਸ਼ਵ ਕੱਪ 'ਚ 2 ਜੁਲਾਈ ਨੂੰ ਭਾਰਤ ਅਤੇ ਪਾਕਿਸਤਾਨ ਦੀ ਟੱਕਰ ਨਿਰਧਾਰਤ ਹੈ। ਇਸ ਮੁਕਾਬਲੇ 'ਚ ਇੱਕ ਅਜਿਹੀ ਖਿਡਾਰਨ ਹੋਵੇਗੀ ਜੋ ਬੇਹੱਦ ਖਾਸ ਹੈ ਅਤੇ ਨਾ ਸਿਰਫ ਉਨ੍ਹਾਂ 'ਤੇ ਕਰੋੜਾਂ ਭਾਰਤੀ ਫੈਂਸ ਦੀਆਂ ਨਜਰਾਂ ਟਿਕੀਆਂ ਹੋਣਗੀਆਂ ਸਗੋਂ ਪਾਕਿਸਤਾਨੀ ਟੀਮ ਦਾ ਉਨ੍ਹਾਂ ਤੋਂ ਘਬਰਾਉਣਾ ਵੀ ਤੈਅ ਹੈ।
ਵਨਡੇ ਮੈਚ 'ਚ 10 ਓਵਰਾਂ 'ਚ 7 ਮਿਡਨ ਓਵਰ ਕਰਦੇ ਹੋਏ ਕੁਲ 8 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ ਹੈ। ਇਹ ਅੰਕੜੇ ਹਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ 31 ਸਾਲਾ ਦੀ ਖੱਬੇ ਹੱਥ ਦੀ ਸਪਿਨਰ ਏਕਤਾ ਬਿਸ਼ਟ ਦੇ। ਏਕਤਾ ਨੇ ਇਹ ਸ਼ਾਨਦਾਰ ਗੇਂਦਬਾਜੀ ਇਸ ਸਾਲ ਫਰਵਰੀ 'ਚ ਪਾਕਿਸਤਾਨ ਖਿਲਾਫ ਵਿਸ਼ਵ ਕੱਪ ਕੁਆਲੀਫਾਇਰ ਮੈਚ 'ਚ ਕੀਤੀ ਸੀ। ਉਨ੍ਹਾਂ ਦੀ ਗੇਂਦਬਾਜੀ ਦਾ ਪ੍ਰਭਾਵ ਕੁੱਝ ਇਸ ਕਦਰ ਸੀ ਕਿ ਪੂਰੀ ਪਾਕਿਸਤਾਨੀ ਟੀਮ ਸਿਰਫ਼ 67 ਦੌੜਾਂ ਦੇ ਅੰਦਰ ਪੈਵੇਲੀਅਨ ਪਰਤ ਗਈ ਸੀ ਅਤੇ ਭਾਰਤ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤਿਆ ਸੀ। ਏਕਤਾ ਨੇ ਇਸ ਮੈਚ 'ਚ 7 ਓਵਰਾਂ 'ਚ ਕੋਈ ਦੌੜ ਨਹੀਂ ਦਿੱਤਾ ਜੋ ਕਿ ਵਨਡੇ 'ਚ ਸਭ ਤੋਂ ਜਿਆਦਾ ਮਿਡਨ ਓਵਰ ਦਾ ਰਿਕਾਰਡ ਹੈ।
ਏਕਤਾ ਬਿਸ਼ਟ ਭਾਰਤੀ ਟੀਮ 'ਚ ਸ਼ਾਮਲ ਹੋਣ ਵਾਲੀ ਉਤਰਾਖੰਡ ਦੀ ਪਹਿਲੀ ਖਿਡਾਰਨ ਹੈ। ਇੱਕ ਜਮਾਨਾ ਸੀ ਜਦੋਂ ਏਕਤਾ ਅਲਮੋੜਾ ਦੀਆਂ ਗਲੀਆਂ 'ਚ ਆਪਣੇ ਸਾਥੀਆਂ ਨਾਲ ਪਲਾਸਟਿਕ ਅਤੇ ਰਬਰ ਦੀ ਗੇਂਦ ਨਾਲ ਖੇਡਿਆ ਕਰਦੀ ਸੀ। ਏਕਤਾ ਦਾ ਸੁਪਨਾ ਹੈ ਕਿ ਉਹ ਇੱਕ ਦਿਨ ਮਹਿੰਦਰ ਸਿੰਘ ਧੋਨੀ ਦੀ ਤਰ੍ਹਾਂ ਕ੍ਰਿਕਟ 'ਚ ਆਪਣਾ ਨਾਮ ਬਣਾਵੇ। ਦਰਅਸਲ, ਧੋਨੀ ਵੀ ਮੂਲ ਰੂਪ ਤੋਂ ਅਲਮੋੜਾ ਜਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਹਨ ਅਤੇ ਹੁਣ ਏਕਤਾ ਵੀ ਉਨ੍ਹਾਂ ਦੀ ਤਰ੍ਹਾਂ ਆਪਣੇ ਰਾਜ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ। ਏਕਤਾ 2006 ਤੱਕ ਉਤਰਾਖੰਡ ਵਲੋਂ ਹੀ ਘਰੇਲੂ ਕ੍ਰਿਕਟ 'ਚ ਖੇਡਦੀ ਰਹੀ ਪਰ ਬਾਅਦ 'ਚ ਜਦੋਂ ਉਤਰਾਖੰਡ ਦੀ ਟੀਮ ਖੜੀ ਨਹੀਂ ਹੋ ਸਕੀ ਤਾਂ ਉਹ ਉੱਤਰ ਪ੍ਰਦੇਸ਼ ਵਲੋਂ ਖੇਡਣ ਲੱਗੀ। ਸਾਲ 2011 'ਚ ਏਕਤਾ ਨੂੰ ਪਹਿਲੀ ਵਾਰ ਰਾਸ਼ਟਰੀ ਟੀ 20 ਟੀਮ 'ਚ ਜਗ੍ਹਾ ਮਿਲੀ ਅਤੇ ਅਗਲੇ ਹੀ ਮਹੀਨੇ ਉਨ੍ਹਾਂ ਨੂੰ ਵਨਡੇ ਟੀਮ 'ਚ ਵੀ ਸ਼ਾਮਲ ਕਰ ਲਿਆ ਗਿਆ।
ਦ੍ਰਵਿੜ ਦੀ ਕੋਹਲੀ ਨੂੰ ਇਹ ਅਹਿਮ ਸਲਾਹ, ਪੰਡਯਾ ਨੂੰ ਇਸ ਨੰਬਰ 'ਤੇ ਖਿਡਾਉਣਾ ਚਾਹੀਦੈ
NEXT STORY