ਨਾਰਵੇ (ਨਿਕਲੇਸ਼ ਜੈਨ)- ਚੈਂਪੀਅਨ ਚੈੱਸ ਟੂਰ ਦੇ ਤੀਜੇ ਪੜਾਅ ਓਪੇਰਾ ਯੂਰੋ ਰੈਪਿਡ ਸ਼ਤਰੰਜ ਦੇ ਬੈਸਟ ਆਫ ਟੂ ਕੁਆਰਟਰ ਫਾਈਨਲ ਦੇ ਪਹਿਲੇ ਦਿਨ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਰੂਸ ਦੇ ਡੇਨੀਅਲ ਡੁਬੋਵ ਨੂੰ ਇਕਤਰਫਾ ਅੰਦਾਜ਼ ਵਿਚ 2.5-0.5 ਨਾਲ ਹਰਾਉਂਦੇ ਹੋਏ ਸੈਮੀਫਾਈਨਲ ਵੱਲ ਮਜ਼ਬੂਤ ਕਦਮ ਵਧਾ ਲਏ ਹਨ। ਦੋਨਾਂ ਵਿਚਾਲੇ ਹੋਏ ਪਹਿਲੇ ਮਕਾਬਲੇ ’ਚ ਇਟਾਲੀਅਨ ਓਪਨਿੰਗ ’ਚ ਸਫੇਦ ਮੋਹਿਰਆਂ ਨਾਲ ਖੇਡਦੇ ਹੋਏ ਕਾਰਲਸਨ ਨੇ ਸਿਰਫ 34 ਚਾਲਾਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਤਾਂ ਦੂਜੇ ਮੁਕਾਬਲੇ ’ਚ ਕਾਲੇ ਮੋਹਰਿਆਂ ਨਾਲ ਕਾਰਲਸਨ ਨੇ ਕੇਟਲਨ ਓਪਨਿੰਗ ’ਚ 43 ਚਾਲਾਂ ’ਚ ਬਾਜ਼ੀ ਖਤਮ ਕੀਤੀ। ਤੀਜੇ ਮੈਚ ’ਚ ਕਾਲੇ ਮੋਹਰਿਆਂ ਨਾਲ ਖੇਡ ਰਹੇ ਡੇਨੀਅਲ ਡੁਬੋਵ ਨੇ ਧੋੜਾ ਹਟ ਕੇ ਸੈਂਟਰ ਕਾਊਂਟਰ ਓਪਨਿੰਗ ਖੇਡੀ ਪਰ ਕਾਰਲਸਨ ਨੇ 42 ਚਾਲਾਂ ’ਚ ਜਿੱਤ ਦਰਜ ਕਰ ਕੇ 2.5-0.5 ਨਾਲ ਦਿਨ ਆਪਣੇ ਨਾਂ ਕਰ ਲਿਆ ਅਤੇ ਚੌਥੇ ਮੈਚ ਦੀ ਜ਼ਰੂਰਤ ਹੀ ਨਹੀਂ ਪੈਣ ਦਿੱਤੀ।

ਬਾਕੀ ਦੇ 3 ਸੈਮੀਫਾਈਨਲ ’ਚ ਵੀ ਜ਼ੋਰਦਾਰ ਸੰਘਰਸ਼ ਦੇਖਣ ਨੂੰ ਮਿਲਿਆ। ਫਰਾਂਸ ’ਚ ਮਕਸੀਮ ਲਾਗਰੇਵ ਨੇ ਅਮੇਰਨੀਆ ਦੇ ਚੌਟੀ ਦੇ ਲੇਵੋਨ ਓਰੋਨੀਅਨ ਨੂੰ ਤਾਂ ਅਮਰੀਕਾ ਦੇ ਵੇਸਲੀ ਸੋ ਨੇ ਪੋਲੈਂਡ ਦੇ ਜਾਨ ਹੁੱਡਾ ਨੂੰ 2.5-1.5 ਨਾਲ ਹਰਾਉਂਦੇ ਹੋਏ ਪਹਿਲੇ ਦਿਨ ਤੋਂ ਬਾਅਦ ਬੜ੍ਹਤ ਹਾਸਲ ਕਰ ਲਈ। ਹੁਣ ਸੈਮੀਫਾਈਨਲ ’ਚ ਜਾਣ ਲਈ ਦੋਨੋਂ ਖਿਡਾਰੀਆਂ ਨੂੰ ਦੂਜੇ ਦਿਨ ਸਾਫ ਡਰਾਅ ਦੀ ਜ਼ਰੂਰਤ ਹੋਵੇਗੀ।
ਨੀਦਰਲੈਂਡ ਦੇ ਅਨੀਸ਼ ਗਿਰੀ ਅਤੇ ਅਜਰਬੈਜਾਨ ਦੇ ਤੈਮੂਰ ਰਦਜੋਬੋਵ ਵਿਚਾਲੇ ਪਹਿਲਾ ਦਿਨ 2-2 ਨਾਲ ਬਰਾਬਰ ’ਤੇ ਰਿਹਾ। ਇਸ ਤਰ੍ਹਾਂ ਦੂਜੇ ਦਿਨ ਜਿੱਤਣ ਵਾਲਾ ਖਿਡਾਰੀ ਸੈਮੀਫਾਈਨਲ ’ਚ ਪ੍ਰਵੇਸ਼ ਕਰ ਜਾਵੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰੇਗਾ ਬੰਗਲਾਦੇਸ਼
NEXT STORY