ਮੋਹਾਲੀ, (ਭਾਸ਼ਾ)- ਅਫਗਾਨਿਸਤਾਨ ਦੇ ਮੁੱਖ ਕੋਚ ਜੋਨਾਥਨ ਟ੍ਰੌਟ ਦਾ ਮੰਨਣਾ ਹੈ ਕਿ ਭਾਰਤ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ 'ਚ ਰਾਸ਼ਿਦ ਖਾਨ ਦੀ ਗੈਰ-ਮੌਜੂਦਗੀ ਉਨ੍ਹਾਂ ਦੀ ਟੀਮ ਦੇ ਬਾਕੀ ਖਿਡਾਰੀਆਂ ਲਈ ਰਾਸ਼ਿਦ ਵਾਂਗ ਲੋਕਪ੍ਰਿਯ ਬਣਨ ਦਾ ਮੌਕਾ ਹੈ। ਨਵੰਬਰ 'ਚ ਵਨਡੇ ਵਿਸ਼ਵ ਕੱਪ ਤੋਂ ਬਾਅਦ ਪਿੱਠ ਦੀ ਸਰਜਰੀ ਕਰਵਾਉਣ ਵਾਲੇ ਰਾਸ਼ਿਦ ਦਾ ਨਾਂ ਟੀਮ 'ਚ ਸ਼ਾਮਲ ਹੈ ਪਰ ਮੁੜ ਵਸੇਬੇ ਕਾਰਨ ਉਹ ਤਿੰਨੋਂ ਮੈਚ ਨਹੀਂ ਖੇਡ ਸਕਣਗੇ।
ਟ੍ਰੌਟ ਨੇ 'ਜੀਓ ਸਿਨੇਮਾ' ਨਾਲ ਗੱਲਬਾਤ 'ਚ ਕਿਹਾ, 'ਮੇਰਾ ਮੰਨਣਾ ਹੈ ਕਿ ਰਾਸ਼ਿਦ ਦੀ ਗੈਰ-ਮੌਜੂਦਗੀ 'ਚ ਹੋਰ ਖਿਡਾਰੀ ਉਸ ਵਾਂਗ ਖੇਡ ਕੇ ਪ੍ਰਸਿੱਧੀ ਹਾਸਲ ਕਰ ਸਕਦੇ ਹਨ।' ਉਸ ਨੇ ਕਿਹਾ, "ਸਾਨੂੰ ਰਾਸ਼ਿਦ ਦੀ ਕਮੀ ਮਹਿਸੂਸ ਹੋਵੇਗੀ ਕਿਉਂਕਿ ਉਹ ਟੀਮ ਲਈ ਬਹੁਤ ਮਹੱਤਵਪੂਰਨ ਹੈ। ਉਹ ਪੂਰਾ ਪੈਕੇਜ ਹੈ। ਪਰ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਕੌਣ ਅੱਗੇ ਵਧਦਾ ਹੈ ਅਤੇ ਉਸ ਦੀ ਗੈਰ-ਮੌਜੂਦਗੀ ਵਿੱਚ ਦਬਾਅ ਨੂੰ ਸਹਿਣ ਕਰਦਾ ਹੈ ਕਿਉਂਕਿ ਵਿਸ਼ਵ ਕੱਪ ਲਈ ਸਿਰਫ਼ ਕੁਝ ਮਹੀਨੇ ਹੀ ਬਚੇ ਹਨ। ਪਿਛਲੇ ਸਾਲ ਭਾਰਤ 'ਚ ਹੋਏ ਵਨਡੇ ਵਿਸ਼ਵ ਕੱਪ 'ਚ ਅਫਗਾਨਿਸਤਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਦਿੱਗਜ ਬੱਲੇਬਾਜ਼ਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦੇ ਬਾਰੇ 'ਚ ਇੰਗਲੈਂਡ ਦੇ ਸਾਬਕਾ ਟੈਸਟ ਮਾਹਿਰ ਟ੍ਰੌਟ ਨੇ ਕਿਹਾ ਕਿ ਉਨ੍ਹਾਂ ਦੇ ਖਿਡਾਰੀਆਂ ਨੇ ਆਈ.ਪੀ.ਐੱਲ. 'ਚ ਇਨ੍ਹਾਂ ਸਿਤਾਰਿਆਂ ਦਾ ਸਾਹਮਣਾ ਕੀਤਾ ਹੈ। , " ਭਾਰਤੀ ਟੀਮ ਮਜ਼ਬੂਤ ਹੈ। ਰੋਹਿਤ ਅਤੇ ਵਿਰਾਟ ਵਿਸ਼ਵ ਪੱਧਰੀ ਖਿਡਾਰੀ ਹਨ ਪਰ ਸਾਡੇ ਕੋਲ ਬਹੁਤ ਸਾਰੇ ਖਿਡਾਰੀ ਹਨ ਜਿਨ੍ਹਾਂ ਨੇ ਆਈ.ਪੀ.ਐੱਲ. ਵਿੱਚ ਉਨ੍ਹਾਂ ਦਾ ਸਾਹਮਣਾ ਕੀਤਾ ਹੈ। ਜੇਕਰ ਬਾਕੀ ਖਿਡਾਰੀਆਂ ਨੇ ਉਸ ਨੂੰ ਟੀਵੀ 'ਤੇ ਦੇਖਿਆ ਹੈ, ਤਾਂ ਉਨ੍ਹਾਂ ਨੇ ਉਸ ਵਿਰੁੱਧ ਰਣਨੀਤੀ ਬਣਾਈ ਹੋਵੇਗੀ। ਹੁਣ ਉਹ ਰਣਨੀਤੀ ਨੂੰ ਲਾਗੂ ਕਰਨਾ ਹੋਵੇਗਾ।'' ਨਿੱਜੀ ਕਾਰਨਾਂ ਕਰਕੇ ਕੋਹਲੀ ਪਹਿਲਾ ਮੈਚ ਨਹੀਂ ਖੇਡਣਗੇ ।
ਸਚਿਨ ਤੇ ਯੁਵਰਾਜ ਦੀਆਂ ਟੀਮਾਂ ਫ੍ਰੈਂਡਲੀ ਮੁਕਾਬਲੇ 'ਚ ਭਿੜਣਗੀਆਂ
NEXT STORY