ਜੈਪੁਰ–ਪੰਜਾਬ ਕਿੰਗਜ਼ ਦੇ ਬੱਲੇਬਾਜ਼ ਸ਼ਸ਼ਾਂਕ ਸਿੰਘ ਨੇ ਕਿਹਾ ਕਿ ਟੀਮ ਸਮੂਹਿਕ ਕੋਸ਼ਿਸ਼ ਨਾਲ ਆਈ. ਪੀ. ਐੱਲ. ਦੀ ਅੰਕ ਸੂਚੀ ਵਿਚ ਟਾਪ-2 ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੀ ਪਰ ਕੰਮ ਅਜੇ ਪੂਰਾ ਨਹੀਂ ਹੋਇਆ ਹੈ ਤੇ ਉਨ੍ਹਾਂ ਦਾ ਟੀਚਾ ਟਰਾਫੀ ਜਿੱਤਣਾ ਹੈ।
ਪੰਜਾਬ ਕਿੰਗਜ਼ ਦੇ ਖਿਡਾਰੀ ਸ਼ਸ਼ਾਂਕ ਨੇ ਕਿਹਾ,‘‘ਇਹ ਅਸਲ ਵਿਚ ਸ਼ਾਨਦਾਰ ਅਹਿਸਾਸ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਅਸੀਂ ਸਮੂਹਿਕ ਕੋਸ਼ਿਸ਼ ਨਾਲ ਇਸ ਨੂੰ ਹਾਸਲ ਕੀਤਾ। ਨਿਲਾਮੀ ਤੋਂ ਠੀਕ ਬਾਅਦ ਅਸੀਂ ਇਕ ਵਟਸਐਪ ਗਰੁੱਪ ਬਣਾਇਆ ਤੇ ਇਸ ਸਾਲ ਖਿਤਾਬ ਜਿੱਤਣ ਦੇ ਬਾਰੇ ਵਿਚ ਗੱਲ ਕੀਤੀ। ਸਾਡਾ ਪਹਿਲਾ ਟੀਚਾ ਟਾਪ-2 ਵਿਚ ਜਗ੍ਹਾ ਬਣਾਉਣਾ ਸੀ ਤੇ ਅਸੀਂ ਇਸ ਨੂੰ ਹਾਸਲ ਕਰ ਲਿਆ ਹੈ।’’
ਇਸ 33 ਸਾਲਾ ਖਿਡਾਰੀ ਨੇ ਕਿਹਾ ਕਿ ਵਿਸ਼ਵਾਸ ਤੇ ਸਖਤ ਮਿਹਨਤ ਹੀ ਉਨ੍ਹਾਂ ਦੇ ਸੁਪਨੇ ਨੂੰ ਅਸਲੀਅਤ ਵਿਚ ਬਦਲਣ ਦੀ ਕੁੰਜੀ ਹੈ।
ਇੰਗਲੈਂਡ ਦੌਰੇ 'ਤੇ ਟੀਮ ਇੰਡੀਆ 'ਚ ਹੋਵੇਗੀ ਇਸ ਪੁਰਾਣੇ ਦਿੱਗਜ ਦੀ ਵਾਪਸੀ, BCCI ਦਾ ਵੱਡਾ ਫੈਸਲਾ
NEXT STORY