ਸਪੋਰਟਸ ਡੈਸਕ-ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਸ਼ਨੀਵਾਰ ਨੂੰ ਪਾਵਰਪਲੇਅ ਵਿਚ ਆਪਣੀ ਟੀਮ ਦੇ ਸੰਘਰਸ਼ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਪਹਿਲੇ 6 ਓਵਰਾਂ ਵਿਚ ਬੱਲੇ ਅਤੇ ਗੇਂਦ ਦੋਵਾਂ ਨਾਲ ਆਪਣੀ ਟੀਮ ਦੇ ਪ੍ਰਦਰਸ਼ਨ ਬਾਰੇ ‘ਬਹੁਤ ਚਿੰਤਤ’ ਹਨ। ਚੇਨਈ ਨੂੰ ਉਨ੍ਹਾਂ ਦੇ ਘਰੇਲੂ ਚੇਪਾਕ ਮੈਦਾਨ ’ਤੇ ਸ਼ਨੀਵਾਰ ਨੂੰ ਇਥੇ ਦਿੱਲੀ ਕੈਪੀਟਲਜ਼ ਤੋਂ 25 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਟੀਮ ਦੀ ਚਾਰ ਮੈਚਾਂ ਵਿਚ ਤੀਜੀ ਹਾਰ ਹੈ। ਗਾਇਕਵਾੜ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸਿਰਫ਼ ਅੱਜ ਨਹੀਂ ਸਗੋਂ ਪਿਛਲੇ 7 ਮੈਚਾਂ ਤੋਂ ਹੋ ਰਿਹਾ ਹੈ। ਇਹ ਸਾਡੇ ਲਈ ਸੱਚਮੁੱਚ ਮੁਸ਼ਕਲ ਹੈ। ਅਸੀਂ ਤਿੰਨੋਂ ਵਿਭਾਗਾਂ ਵਿਚ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਚੀਜ਼ਾਂ ਠੀਕ ਨਹੀਂ ਹੋ ਰਹੀਆਂ। ਅਸੀਂ ਦੂਜੇ ਮੈਚ ਵਿਚ ਇਸ ਕਮਜ਼ੋਰੀ ਨੂੰ ਦੇਖਿਆ ਪਰ ਇਸ ਨੂੰ ਦੂਰ ਨਹੀਂ ਕਰ ਸਕੇ।
ਮੈਨੂੰ ਲੱਗਦਾ ਹੈ ਕਿ ਅਸੀਂ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਜਾਂ ਅਨਿਸ਼ਚਿਤ ਹਾਂ ਕਿ ਪਾਵਰਪਲੇਅ ਵਿਚ ਕੌਣ ਗੇਂਦਬਾਜ਼ੀ ਕਰਨ ਆਵੇਗਾ। ਅਸੀਂ ਪਹਿਲੇ ਜਾਂ ਦੂਜੇ ਓਵਰ ਵਿਚ ਵਿਕਟਾਂ ਗੁਆ ਰਹੇ ਹਾਂ। ਅਸੀਂ ਪਾਵਰਪਲੇਅ ਦੀਆਂ ਚੀਜ਼ਾਂ ਬਾਰੇ ਬਹੁਤ ਚਿੰਤਤ ਹਾਂ। ਜਿੱਤ ਲਈ 184 ਦੌੜਾਂ ਦਾ ਪਿੱਛਾ ਕਰਦੇ ਹੋਏ ਚੇਨਈ ਨੇ ਪਾਵਰਪਲੇਅ ਵਿਚ 46 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ। ਟੀਮ 20 ਓਵਰਾਂ ਵਿਚ 5 ਵਿਕਟਾਂ ’ਤੇ ਸਿਰਫ਼ 158 ਦੌੜਾਂ ਹੀ ਬਣਾ ਸਕੀ।
ਮੈਦਾਨ 'ਚ ਖਿਡਾਰੀ ਦੀ ਗਲਤੀ ਦੇਖ ਭੜਕੀ ਸਾਕਸ਼ੀ, MS ਧੋਨੀ ਦਾ ਗੁੱਸਾ ਵੀ ਕੈਮਰੇ 'ਚ ਕੈਦ
NEXT STORY