ਚੇਨਈ— ਭਾਰਤੀ ਗ੍ਰੈਂਡ ਮਾਸਟਰ ਪੀ. ਹਰਿਕ੍ਰਿਸ਼ਣਾ ਚੈਂਪੀਅਨਸ ਸ਼ਤਰੰਜ ਟੂਰ ਏਅਰਥਿੰਗਸ ਮਾਸਟਰਸ ਆਨਲਾਈਨ ਚੈਂਪੀਅਨਸ਼ਿਪ ਦੇ ਦੂਜੇ ਦਿਨ ਇਕ ਜਿੱਤ ਅਤੇ ਤਿੰਨ ਡਰਾਅ ਦੇ ਬਾਅਦ ਦਸਵੇਂ ਸਥਾਨ ’ਤੇ ਖ਼ਿਸਕ ਗਏ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਚੋਟੀ ’ਤੇ ਪਹੁੰਚ ਗਏ ਹਨ। ਹਰਿਕ੍ਰਿਸ਼ਣਾ ਨੇ ਸ਼ਨੀਵਾਰ ਨੂੰ ਪਹਿਲੇ ਦਿਨ ਚਾਰੇ ਬਾਜ਼ੀਆਂ ਡਰਾਅ ਖੇਡੀਆਂ ਸਨ।
ਇਹ ਵੀ ਪੜ੍ਹੋ : ਦਿੱਲੀ ਕ੍ਰਿਕਟ ਸਟੇਡੀਅਮ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਅਰੁਣ ਜੇਟਲੀ ਦੇ ਬੁੱਤ ਦੀ ਘੁੰਡ ਚੁਕਾਈ
ਉਹ ਪੰਜਵੇਂ ਦੌਰ ’ਚ ਡਚ ਗ੍ਰੈਂਡ ਮਾਸਟਰ ਅਨੀਸ਼ ਗਿਰੀ ਤੋਂ ਹਾਰ ਗਏ। ਇਸ ਤੋਂ ਬਾਅਦ ਅਲੈਕਜ਼ੈਂਡਰ ਗਿ੍ਰਸਚੁਕ, ਹਿਕਾਰੂ ਨਕਾਮੂਰਾ ਤੇ ਈਆਨ ਨੇਪੋਮਪੀਯਾਸਿਚ ਨਾਲ ਬਾਜ਼ੀਆਂ ਡਰਾਅ ਰਹੀ। ਭਾਰਤ ਦੇ ਦੂਜੇ ਨੰਬਰ ਦੇ ਖਿਡਾਰੀ ਹਰਿਕ੍ਰਿਸ਼ਨਾ ਦੇ ਸਾਂਝੇ ਤਿੰਨ ਅੰਕ ਹਨ ਅਤੇ ਉਨ੍ਹਾਂ ਨੂੰ ਅਜੇ ਤਿੰਨ ਹੋਰ ਮੁਕਾਬਲੇ ਖੇਡਣੇ ਹਨ। ਉਨ੍ਹਾਂ ਦੀ ਕੋਸ਼ਿਸ਼ ਚੋਟੀ ਦੇ ਅੱਠ ’ਚ ਰਹਿ ਕੇ ਨਾਕਆਊਟ ’ਚ ਪ੍ਰਵੇਸ਼ ਕਰਨ ਦੀ ਹੋਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੇ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ ਕ੍ਰਿਕਟ ਸਟੇਡੀਅਮ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਅਰੁਣ ਜੇਟਲੀ ਦੇ ਬੁੱਤ ਦੀ ਘੁੰਡ ਚੁਕਾਈ
NEXT STORY