ਨਵੀਂ ਦਿੱਲੀ— ਸਾਬਕਾ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਯੂਸੁਫ ਨੇ ਵਿਰਾਟ ਕੋਹਲੀ ਉੱਤੇ ਇੱਕ ਵੱਡਾ ਬਿਆਨ ਦਿੱਤਾ ਹੈ। ਯੂਸੁਫ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਵਿੜ ਵਰਗੇ ਮਹਾਨ ਖਿਡਾਰੀਆਂ ਦੇ ਲੈਵਲ ਦਾ ਨਹੀਂ ਹੈ। ਯੂਸੁਫ ਨੇ ਇੱਕ ਪਾਕਿਸਤਾਨੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ਅੱਜ ਦੀ ਕ੍ਰਿਕਟ ਦਾ ਪਿਛਲੇ ਦਿਨਾਂ ਦੀ ਕ੍ਰਿਕਟ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦਾ। ਹੁਣ ਉਸ ਤਰ੍ਹਾਂ ਦੇ ਕ੍ਰਿਕਟਰ ਨਹੀਂ ਜਿਹੋ-ਜਿਹੇ ਪਹਿਲਾਂ ਸਨ।
ਕੁਝ ਲੋਕ ਸ਼ਾਇਦ ਮੇਰੀ ਗੱਲ ਨਾਲ ਸਹਿਮਤ ਨਾ ਹੋਣ ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਸਾਡੇ ਕੋਲ ਉਸ ਲੈਵਲ ਦੇ ਗੇਂਦਬਾਜ਼ ਜਾਂ ਬੱਲੇਬਾਜ਼ ਹਨ ਜਿਹੋ-ਜਿਹੇ ਉਸ ਸਮੇਂ ਹੁੰਦੇ ਸਨ ਜਦੋਂ ਮੈਂ ਖੇਡਦਾ ਸੀ। ਆਸਟਰੇਲੀਆ ਨੂੰ ਹੀ ਵੇਖ ਲਓ ਮੌਜੂਦਾ ਗੇਂਦਬਾਜ਼ ਅਟੈਕ ਵਿੱਚ ਉਨ੍ਹਾਂ ਕੋਲ ਗਲੇਨ ਮੈਕਗਰਾਥ ਜਾਂ ਸ਼ੇਨ ਵਾਰਨ ਦੇ ਮੁਕਾਬਲੇ ਦਾ ਕੋਈ ਨਹੀਂ ਹੈ। ਭਾਰਤ ਕੋਲ ਅਨਿਲ ਕੁੰਬਲੇ, ਸ਼੍ਰੀਨਾਥ ਅਤੇ ਕੁਝ ਕਾਫ਼ੀ ਵਧੀਆ ਗੇਂਦਬਾਜ਼ ਸਨ। ਯੂਸੁਫ ਨੇ ਅੱਗੇ ਕਿਹਾ, ਵਿਰਾਟ ਕੋਹਲੀ ਵਧੀਆ ਬੱਲੇਬਾਜ਼ ਹਨ ਅਤੇ ਮੈਂ ਉਨ੍ਹਾਂ ਨੂੰ ਖੇਡਦੇ ਹੋਏ ਵੇਖਣਾ ਪਸੰਦ ਕਰਦਾ ਹਾਂ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਤੇਂਦੁਲਕਰ, ਦ੍ਰਵਿੜ ਜਾਂ ਲਕਸ਼ਮਣ ਦੇ ਲੈਵਲ ਦਾ ਹੈ। ਅੱਜ-ਕੱਲ੍ਹ ਬੱਲੇਬਾਜ਼ਾਂ ਲਈ ਦੌਡਞਾਂ ਬਣਾਉਣਾ ਆਸਾਨ ਹੋ ਗਿਆ ਹੈ ਕਿਉਂਕਿ ਹੁਣ ਪਹਿਲਾਂ ਵਰਗੀਆਂ ਪਿੱਚਾਂ ਨਹੀਂ ਹਨ। ਯੂਸੁਫ ਦੇ ਬਿਆਨ ਉੱਤੇ ਕ੍ਰਿਕਟ ਫੈਂਸ ਨੇ ਉਨ੍ਹਾਂ ਨੂੰ ਲੰਮੇ ਹੱਥੀਂ ਲਿਆ। ਰਾਜਿੰਦਰ ਅਸਥਾਨਾ ਨੇ ਲਿਖਿਆ, ''ਜੋ ਕ੍ਰਿਸਚੀਅਨ ਤੋਂ ਮੁਸਲਮਾਨ ਬਣ ਗਿਆ ਉਹ ਇੱਥੇ ਗਿਆਨ ਦੇ ਕੇ ਭਾਰਤੀ ਕ੍ਰਿਕਟ ਵਿਚ ਮੱਤਭੇਦ ਪੈਦਾ ਕਰਨਾ ਚਾਹੁੰਦਾ ਹੈ। ਮਾਫ ਕਰਨਾ ਮੁੱਲਾ ਜੀ, ਸਾਡੇ ਕ੍ਰਿਕਟਰ ਕਾਫ਼ੀ ਸਮਝਦਾਰ ਹਨ। ਉਹ ਤੁਹਾਡੇ ਵਰਗੇ ਨਹੀਂ ਹਨ।''
ਇਹ ਚਾਰ ਧਾਕੜ ਕ੍ਰਿਕਟਰ ਬਣ ਸਕਦੇ ਹਨ ਭਵਿੱਖ 'ਚ ਭਾਰਤੀ ਟੀਮ ਦੇ ਕਪਤਾਨ
NEXT STORY