ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਦਿੱਗਜ ਹਾਕੀ ਖਿਡਾਰੀ ਮੰਸੂਰ ਅਹਿਮਦ ਨੇ ਆਪਣੇ ਹਾਰਟ ਟ੍ਰਾਂਸਪਲਾਂਟ ਦੇ ਲਈ ਭਾਰਤ ਸਰਕਾਰ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਅਪੀਲ ਕੀਤੀ ਹੈ। ਹਾਕੀ ਵਿਸ਼ਵ ਕੱਪ ਜੇਤੂ ਟੀਮ 'ਚ ਹਿੱਸਾ ਰਹੇ ਮੰਸੂਰ ਨੂੰ ਇਲਾਜ ਲਈ ਭਾਰਤ ਦੇ ਵੀਜ਼ਾ ਦੀ ਜ਼ਰੂਰਤ ਹੈ ਤੇ ਉਹ ਚਾਹੁੰਦੇ ਹਨ ਸੁਸ਼ਮਾ ਸਵਰਾਜ ਮੈਡੀਕਲ ਵੀਜ਼ਾ ਦਿਵਾਉਣ 'ਚ ਮੇਰੀ ਮਦਦ ਕਰੇ।
ਮੰਸੂਰ ਨੇ ਇਕ ਵੀਡੀਓ 'ਚ ਸੰਦੇਸ਼ ਜਾਰੀ ਕਰਦੇ ਹੋਏ ਭਾਰਤ ਸਰਕਾਰ ਤੋਂ ਭਾਵੁਕ ਅਪੀਲ ਕੀਤੀ ਹੈ, ਅਪੀਲ ਕਰਦੇ ਹੋਏ ਕਿਹਾ ਕਿ ਭਾਰਤ ਦੇ ਖਿਲਾਫ ਹਾਕੀ ਮੈਚਾਂ 'ਚ ਕਈ ਵਾਰ ਉਨ੍ਹਾਂ ਨੇ ਭਾਰਤੀਆਂ ਦੇ ਦਿਲ ਨੂੰ ਤੋੜੇ ਹੈ ਤੇ ਕਈ ਵਾਰ ਭਾਰਤੀ ਟੀਮ ਨੂੰ ਹਰਾ ਕੇ ਆਪਣੇ ਦੇਸ਼ ਪਾਕਿਸਤਾਨ ਨੂੰ ਜੇਤੂ ਬਣਾਇਆ ਸੀ ਪਰ ਉਹ ਖੇਡ ਦਾ ਹਿੱਸਾ ਸੀ, ਮੈਨੂੰ ਅੱਜ ਆਪਣੇ ਦਿਲ ਦੀ ਸਰਜਰੀ ਦੇ ਲਈ ਭਾਰਤ ਸਰਕਾਰ ਦੀ ਮਦਦ ਚਾਹੀਦੀ ਹੈ।
ਭਾਰਤ ਸਰਕਾਰ ਨੂੰ ਅਪੀਲ 'ਚ ਮੰਸੂਰ ਨੇ ਕਿਹਾ ਕਿ ਮੈਡੀਕਲ ਵੀਜ਼ਾ ਉਸਦੀ ਜ਼ਿੰਦਗੀ ਬਚਾ ਸਕਦਾ ਹੈ। ਵੀਡੀਓ ਸੰਦੇਸ਼ 'ਚ ਮੰਸੂਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਬਹੁਤ ਤਣਾਅਪੂਰਨ ਹਨ ਪਰ ਖੇਡ ਦੇ ਜਰੀਏ ਪਹਿਲੇ ਵੀ ਕਈ ਬਾਰ ਇਸ ਤਣਾਅਪੂਰਨ ਨੂੰ ਘੱਟ ਕਰਨ 'ਚ ਮਦਦ ਮਿਲੀ ਹੈ ਤੇ ਇਸ ਬਾਰ ਵੀ ਇਹ ਹੋਣਾ ਚਾਹੀਦਾ ਹੈ।
ਟੀਚਾ ਹਾਸਲ ਕਰਨ 'ਚ ਦਿੱਲੀ ਚੌਥੀ ਵਾਰ ਰਹੀ ਨਾਕਾਮ
NEXT STORY