ਕਰਾਚੀ– ਪਾਕਿਸਤਾਨ ਤੇ ਬੰਗਲਾਦੇਸ਼ ਨੇ ਏਸ਼ੀਆ ਕੱਪ ਤੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ 3 ਮੈਚਾਂ ਦੀ ਵਨ ਡੇ ਲੜੀ ਦੀ ਜਗ੍ਹਾ ਮਈ ਵਿਚ 5 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਖੇਡਣ ’ਤੇ ਸਹਿਮਤੀ ਜਤਾਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਇਕ ਸੂਤਰ ਨੇ ਦੱਸਿਆ ਕਿ ਬੋਰਡ ਨੂੰ ਲੱਗਦਾ ਹੈ ਕਿ ਦੋ ਵੱਡੀਆਂ ਟੀ-20 ਪ੍ਰਤੀਯੋਗਿਤਾਵਾਂ ਨੂੰ ਦੇਖਦੇ ਹੋਏ ਲੰਬੀ ਟੀ-20 ਲੜੀ ਖੇਡਣਾ ਜ਼ਿਆਦਾ ਸਮਝਦਾਰੀ ਹੋਵੇਗੀ ਤੇ ਇਸ ਨਾਲ ਦੋਵਾਂ ਟੀਮਾਂ ਨੂੰ ਆਪਣੇ ਨੌਜਵਾਨ ਖਿਡਾਰੀਆਂ ਨੂੰ ਤਜਰਬਾ ਦੇਣ ਦਾ ਮੌਕਾ ਮਿਲੇਗਾ। ਸੂਤਰ ਨੇ ਦੱਸਿਆ ਕਿ ਬੰਗਲਾਦੇਸ਼ ਦੇ ਲਾਹੌਰ, ਮੁਲਤਾਨ ਤੇ ਫੈਸਲਾਬਾਦ ਵਿਚ ਖੇਡਣ ਦੀ ਸੰਭਾਵਨਾ ਹੈ ਜਦਕਿ ਪਾਕਿਸਤਾਨ ਦੀ ਟੀਮ ਵੀ 3 ਮੈਚਾਂ ਦੀ ਟੀ-20 ਲੜੀ ਲਈ ਜੂਨ ਜਾਂ ਜੁਲਾਈ ਵਿਚ ਬੰਗਲਾਦੇਸ਼ ਜਾਵੇਗੀ।
ਸ਼ੰਮੀ ਸਿਲਵਾ ਨੂੰ ਲਗਾਤਾਰ ਚੌਥੀ ਵਾਰ ਐੱਸ. ਐੱਲ. ਸੀ. ਦਾ ਮੁਖੀ ਚੁਣਿਆ ਗਿਆ
NEXT STORY