ਨਵੀਂ ਦਿੱਲੀ— ਚੈਂਪੀਅਨਸ ਟਰਾਫੀ 'ਚ ਪਾਕਿ ਦੀ ਜਿੱਤ ਦਾ ਜਸ਼ਨ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਹੈ। ਗੁਆਂਢੀ ਦੇਸ਼ ਭਾਰਤ 'ਤੇ ਮਿਲੀ ਇਸ ਜਿੱਤ ਦਾ ਜਸ਼ਨ ਖੁੱਲ ਕੇ ਮਨਾ ਰਿਹਾ ਹੈ। ਉੱਥੇ ਹੀ ਲਗਾਤਾਰ ਕੁਝ ਅਜਿਹੀਆਂ ਤਸਵੀਰਾਂ ਵੀ ਆ ਰਹੀਆਂ ਹਨ, ਜੋ ਸਭ ਨੂੰ ਹੈਰਾਨ ਕਰਦੀਆਂ ਹਨ। ਪਾਕਿਸਤਾਨ ਦੀ ਸੈਨਾ ਵਲੋਂ ਕੁਝ ਤਸਵੀਰਾਂ ਟਵੀਟ ਕੀਤੀਆਂ ਗਈਆਂ ਹਨ। ਜਿਸ 'ਚ ਪਾਕਿ ਫੌਜ ਦੀ ਦੇ ਆਰਮੀ ਚੀਫ ਕਮਰ ਜਾਦਵ ਬਾਜਵਾ ਨੇ ਵੀ ਮੈਚ ਦੇਖਿਆ ਤੇ ਜਸ਼ਨ ਮਨਉਂਦੇ ਹੋਏ ਦਿਸ ਰਹੇ ਹਨ। ਉੱਥੇ ਹੀ ਟਵਿੱਟਰ ਅਕਾਉਂਟ 'ਤੇ ਸ਼੍ਰੀਨਗਰ 'ਚ ਮਨਾਏ ਜਸ਼ਨ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ।
And this is.........Srinagar!!
Posted by ISPR on Sunday, June 18, 2017
ਅਸਲ 'ਚ, ਫੌਜ ਦੇ ਆਈ.ਐੱਸ.ਪੀ.ਆਰ. (ਇੰਟਰ ਸਰਵਿਸ ਪਬਲਿਕ ਰੀਲੇਸ਼ਨ) ਦੇ ਬੁਲਾਰੇ ਮੇਜ਼ਰ ਜਨਰਲ ਆਸਿਫ ਗਫੂਰ ਨੇ ਤਸਵੀਰਾਂ ਟਵੀਟ ਕੀਤੀਆਂ ਹਨ। ਇਸ ਦੇ ਇਲਾਵਾ ਪਾਕਿ ਫੌਜ ਨੇ ਸਾਰੇ ਖਿਡਾਰੀਆਂ ਦੀ ਖੂਬ ਤਾਰੀਫ ਕੀਤੀ ਹੈ, ਤੇ ਕਿਹਾ ਉਨ੍ਹਾਂ ਨੂੰ ਉਮਰਾ ਲਈ ਮੱਕਾ ਭੇਜਿਆ ਜਾਵੇਗਾ। (ਉਮਰਾ ਇਕ ਇਸਲਾਮਿਕ ਪਰੰਪਰਾ ਹੈ ਜੋ ਸਾਊਦੀ ਅਰਬ ਦੇ ਮੱਕਾ 'ਚ ਹੁੰਦੀ ਹੈ।)
ਆਈ.ਪੀ.ਐੱਲ. 'ਚ ਕੋਲਕਾਤਾ ਟੀਮ ਦੇ ਮਾਲਕ ਕਿੰਗ ਖਾਨ ਨੇ 'ਗਲੋਬਲ ਟੀ-20 ਲੀਗ' 'ਚ ਖਰੀਦੀ ਇਹ ਟੀਮ
NEXT STORY